ਥਾਣਾ ਸਿਟੀ ਇੰਚਾਰਜ ਲਖਵਿੰਦਰ ਸਿੰਘ ਨੇਂ ਪ੍ਰੈਸ ਦੇ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਪੁਲਿਸ ਜਾਂਚ ਵਿਚ ਜੁਟ ਗਈ ਹੈ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਗ੍ਰੇਅ ਮੈਟਰਜ਼ ਆਈਲੈਟਸ ਸੰਸਥਾ ਦੇ ਮਾਲਕ ਭਗਵੰਤ ਰਾਜ ਨੇ ਬਰਨਾਲਾ ਦੇ ਇਕ ਨਿੱਜੀ ਹੋਟਲ ‘ਚ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗ਼ੋਲੀ ਮਾਰ ਕੇ ਸ਼ੱਕੀ ਹਾਲਾਤ ‘ਚ ਖੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਬਰਨਾਲਾ ਬਠਿੰਡਾ ਸੰਗਰੂਰ ਮਾਨਸਾ ਆਦਿ ਜ਼ਿਲ੍ਹਿਆਂ ‘ਚ ਉਨ੍ਹਾਂ ਦੇ ਗ੍ਰੇਅ ਮੈਟਰਜ਼ ਸੰਸਥਾ ਦੇ ਨਾਮ ਤੇ ਆਈਲੈਟਸ ਸੈਂਟਰ ਸੰਸਥਾ ਚੱਲ ਰਹੇ ਸਨ । ਉਹ ਆਈਲੈਟਸ ਸੰਸਥਾ ਦੇ ਮਾਲਵਾ ਪ੍ਰਧਾਨ ਸਨ। ਜ਼ਿਲ੍ਹਾ ਮੋਗਾ ਦੇ ਪਿੰਡ ਰਾਊਕੇ ਕਲਾਂ ਜਿੱਥੇ ਉਹ ਪ੍ਰਸਿੱਧ ਜੋਤਿਸ਼ ਵਿੱਦਿਆ ਦੇ ਮਾਹਿਰ ਸਨ ਉੱਥੇ ਹੀ ਉਹ ਕਈ ਜ਼ਿਲ੍ਹਿਆਂ ਵਿਚ ਆਈਲੈਟਸ ਸੈਂਟਰ ਚਲਾ ਰਹੇ ਸਨ। ਬਰਨਾਲਾ ਦੇ ਇਕ ਨਿੱਜੀ ਹੋਟਲ ਵਿੱਚ ਕਮਰੇ ਚ ਉਨ੍ਹਾਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਸ਼ੱਕੀ ਹਾਲਤ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਇਸ ਮੌਕੇ ਬਰਨਾਲਾ ਪੁਲਿਸ ਵੱਲੋਂ ਥਾਣਾ ਸਿਟੀ ਇੰਚਾਰਜ ਲਖਵਿੰਦਰ ਸਿੰਘ ਨੇਂ ਪ੍ਰੈਸ ਦੇ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਪੁਲਿਸ ਜਾਂਚ ਵਿਚ ਜੁਟ ਗਈ ਹੈ।






