16.8 C
Chandigarh

TODAY NOW NEWS

Friday, March 20, 2026
HomeBREAKING NEWSਓਵੈਸੀ ਦਾ ਵੱਡਾ ਬਿਆਨ, ਹਿਜਾਬ ਵਾਲੀ ਕੁੜੀ ਬਣੇਗੀ ਭਾਰਤ ਦੀ ਪ੍ਰਧਾਨ ਮੰਤਰੀ

ਓਵੈਸੀ ਦਾ ਵੱਡਾ ਬਿਆਨ, ਹਿਜਾਬ ਵਾਲੀ ਕੁੜੀ ਬਣੇਗੀ ਭਾਰਤ ਦੀ ਪ੍ਰਧਾਨ ਮੰਤਰੀ

ਕਰਨਾਟਕ

ਕਰਨਾਟਕ ‘ਚ ਹਿਜਾਬ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਇਸ ਮਾਮਲੇ ਉਤੇ ਕਰਨਾਟਕ ਤੋਂ ਲੈ ਕੇ ਗੁਜਰਾਤ ਤੱਕ ਪ੍ਰਦਰਸ਼ਨ ਹੋ ਰਹੇ ਹਨ। ਇਹ ਮਾਮਲਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ।

ਇਸ ਦੌਰਾਨ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ਨੇ ਹਿਜਾਬ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ, ‘ਮੈਂ ਰਹਾਂ ਜਾਂ ਨਾ ਰਹਾਂ, ਇਕ ਦਿਨ ਹਿਜਾਬ ਪਹਿਨਣ ਵਾਲੀ ਕੁੜੀ ਪ੍ਰਧਾਨ ਮੰਤਰੀ ਬਣੇਗੀ।’ਓਵੈਸੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ‘ਚ ਉਹ ਹਿਜਾਬ ਦੇ ਮਾਮਲੇ ‘ਤੇ ਬੋਲ ਰਹੇ ਹਨ। ਇਸ ‘ਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘ਅਸੀਂ ਆਪਣੀਆਂ ਧੀਆਂ ਨੂੰ ਇੰਸ਼ਾ ਅੱਲ੍ਹਾ, ਜੇਕਰ ਉਹ ਫੈਸਲਾ ਕਰ ਲੈਣ ਕਿ ਅੱਬਾ-ਅੰਮੀ ਮੈਂ ਹਿਜਾਬ ਪਹਿਨਾਂਗੀ, ਤਾਂ ਅੱਬਾ-ਅੰਮੀ ਪਹਿਲਾਂ ਕਹਿਣਗੇ ਬੇਟਾ ਪਹਿਨੋ, ਤੁਹਾਨੂੰ ਕੌਣ ਰੋਕਦਾ ਹੈ।’

‘ਅਸੀਂ ਤੁਹਾਨੂੰ ਵੇਖਾਂਗੇ, ਹਿਜਾਬ ਪਾਵਾਂਗੇ, ਕਾਲਜ ਵੀ ਜਾਵਾਂਗੇ। ਕੁਲੈਕਟਰ ਵੀ ਬਣਾਗੇ। ਤੁਸੀਂ ਡਾਕਟਰ ਵੀ ਬਣੋਗੇ, ਕਾਰੋਬਾਰੀ ਵੀ ਬਣੋਗੇ, SDM ਵੀ ਬਣੋਗੇ। ਅਤੇ ਕਾਨਪੁਰ ਦੀ ਜਨਤਾ ਯਾਦ ਰੱਖੇ ਕਿ ਮੈਂ ਜਿਉਂਦਾ ਰਹਾਂ ਜਾਂ ਨਾ, ਇੱਕ ਦਿਨ ਇਸ ਦੇਸ਼ ਦੀ ਇੱਕ ਬੱਚੀ ਵੀ ਹਿਜਾਬ ਪਾ ਕੇ ਪ੍ਰਧਾਨ ਮੰਤਰੀ ਬਣੇਗੀ।

Today Now News

RELATED ARTICLES
- Advertisment -

POPULAR POSTS