
ਮਾਨਸਾ 12 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਲ੍ਹਾ ਕਚਹਿਰੀ ਵਿੱਖੇ ਨਰਮੇ ਦੇ ਮੁਆਵਜੇ ਨੂੰ ਲੈ ਕੇ ਕਿਸਾਨ ਮੋਰਚੇ ਦਾ ਧਰਨਾ ਅੱਜ 6 ਵੇ ਦਿਨ ਵਿੱਚ ਦਖਲ ਹੋ ਚੁੱਕਾ ਹੈ , ਜਿਲਾ ਪ੍ਰਸਾਸ਼ਨ ਵੱਲੋ ਅਜੇ ਤੱਕ ਕੋਈ ਵੀ ਕਿਸਾਨ ਆਗੂਆ ਨਾਲ ਮਸਲੇ ਪ੍ਰਤੀ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ , ਜਿਸ ਦੇ ਰੋਸ ਵਜੋ ਧਰਨੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਮਹਿੰਦਰ ਸਿੰਘ ਭੈਣੀਬਾਘਾ , ਕਰਨੈਲ ਸਿੰਘ ਮਾਨਸਾ ,ਕਿ੍ਸਨ ਚੌਹਾਨ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ,ਮੇਜਰ ਸਿੰਘ ਦੂਲੋਵਾਲ , ਉੱਗਰ ਸਿੰਘ ਮਾਨਸਾ ਤੇ ਧੰਨਾ ਮੱਲ ਗੋਇਲ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਦੇ ਮਾੜੇ ਰਵੱਈਆ ਕਾਰਨ ਕਿਸਾਨ ਮਜਦੂਰ ਮੁਆਵਜੇ ਤੋ ਵਾਝੇ ਹਨ ,ਜਿਸ ਕਾਰਨ ਜੱਥੇਬੰਦੀਆਂ ਨੂੰ ਮਜਬੂਰ ਹੋ ਕੇ ਪੱਕਾ ਮੋਰਚਾ ਲਾਉਣਾ ਪਿਆ , ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਿਲਾ ਪ੍ਰਸ਼ਾਸਨ ਨੇ ਜਲਦੀ ਗੱਲਬਾਤ ਨਾ ਕੀਤੀ ਤਾ 15 ਮਾਰਚ ਨੂੰ ਡਿਪਟੀ ਕਮਿਸਨਰ ਦਾ ਘਿਰਾਓ ਕੀਤਾ ਜਾਵੇਗਾ । ਆਗੂਆਂ ਨੇ ਨਵੀ ਬਣੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗੁਲਾਬੀ ਸੁੰਡੀ ਨਾਲ ਮਰੇ ਨਰਮੇ ਦੇ ਮਾਮਲੇ ਸਬੰਧੀ ਇਨਕੁਆਰੀ ਕਰਵਾਏ ਤੇ ਜਿਨ੍ਹਾਂ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਨਹੀ ਮਿਲਿਆ ਮੁਆਵਜਾ ਦਿੱਤਾ ਜਾਵੇ । ਆਗੂਆਂ ਨੇ ਕਿਹਾ ਕਿ ਨਵੀ ਸਰਕਾਰ ਸਾਬਕਾ ਵਿਧਾਇਕਾ ਲਈ ਇੱਕ ਪੈਨਸ਼ਨ ਲਾਗੂ ਕਰੇ ਤੇ ਵੀ.ਵੀ.ਆਈ.ਪੀ. ਕਲਚਰ ਖਤਮ ਕਰੇ ਤੇ ਰਿਸਵਤਖੋਰੀ ਦੇ ਖਿਲਾਫ ਠੋਸ ਕਦਮ ਚੁੱਕੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਗੁਰਦੇਵ ਸਿੰਘ ਦਲੇਲ ਵਾਲਾ , ਇਕਬਾਲ ਸਿੰਘ ਮਾਨਸਾ , ਸੁਖਚਰਨ ਦਾਨੇਵਾਲੀਆ , ਸੱਤਪਾਲ ਸ਼ਰਮਾ , ਮਨਜੀਤ ਸਿੰਘ ਧਿੰਗੜ , ਅਮਨ ਮਾਨਸਾ ਤੇ ਅਵਿਨਾਸ ਸ਼ਰਮਾ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।





