16.8 C
Chandigarh

TODAY NOW NEWS

Friday, March 20, 2026
HomeBREAKING NEWSਵਧ ਮਾਤਰਾ ਵਿਚ ਡਰੱਗ ਖਾਣ ਨਾਲ 3 ਔਰਤਾਂ ਸਣੇ 5 ਜਣਿਆਂ ਦੀ...

ਵਧ ਮਾਤਰਾ ਵਿਚ ਡਰੱਗ ਖਾਣ ਨਾਲ 3 ਔਰਤਾਂ ਸਣੇ 5 ਜਣਿਆਂ ਦੀ ਮੌਤ, ਦੋ ਨੂੰ ਬਚਾਇਆ

ਸੈਕਰਾਮੈਂਟੋ 22 ਫਰਵਰੀ (ਹੁਸਨ ਲੜੋਆ ਬੰਗਾ)- ਕੋਲੋਰਾਡੋ ਦੇ ਕਾਮਰਸ ਸ਼ਹਿਰ ਦੇ ਇਕ ਘਰ ਵਿਚੋਂ ਪੁਲਿਸ ਨੇ 5 ਜਣਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਮੌਕੇ ਤੋਂ ਨਜਾਇਜ਼ ਨਸ਼ੀਲਾ ਪਦਾਰਥ (ਡਰੱਗ ) ਵੀ ਬਰਾਮਦ ਹੋਇਆ ਹੈ। ਪੁਲਿਸ ਮੁਖੀ ਕਲਿੰਟ ਨਿਕੋਲਸ ਅਨੁਸਾਰ ਬਾਅਦ ਦੁਪਹਿਰ 3.45 ਵਜੇ ਨਾਰਥ ਰੇਂਜ ਕਰਾਸਿੰਗ ਅਪਾਰਟਮੈਂਟ  ਤੋਂ ਇਕ ਫੋਨ ਆਉਣ ‘ਤੇ ਪੁਲਿਸ ਮੌਕੇ ‘ਤੇ ਪੁੱਜੀ।

ਪੁਲਿਸ ਨੂੰ ਮੌਕੇ ‘ਤੇ 6 ਬਾਲਗ ਤੇ ਇਕ 4 ਮਹੀਨਿਆਂ ਦਾ ਬੱਚਾ ਮਿਲਿਆ। ਇਨਾਂ ਵਿਚੋਂ 5 ਦੀ ਮੌਤ ਹੋ ਚੁੱਕੀ ਸੀ। ਇਕ ਬਾਲਗ ਤੇ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿਚ 3 ਔਰਤਾਂ ਤੇ 2 ਮਰਦ ਸ਼ਾਮਿਲ ਹਨ। ਮੌਕੇ ਤੋਂ ਕਿਸੇ ਤਰਾਂ ਦੀ ਹਿੰਸਾ ਹੋਣ ਦੇ ਸਬੂਤ ਨਹੀਂ ਮਿਲੇ ਹਨ। ਸਮਝਿਆ ਜਾਂਦਾ ਹੈ ਕਿ ਇਨਾਂ ਦੀ ਮੌਤ ਵਧੇਰੇ ਮਾਤਰਾ ਵਿਚ ਨਸ਼ੀਲਾ ਪਦਾਰਥ ਖਾਣ ਨਾਲ ਹੋਈ ਹੈ। ਪੁਲਿਸ ਮੁਖੀ ਨੇ ਕਿਹਾ ਕਿ ਮੌਕੇ ਤੋਂ ਬਰਾਮਦ ਗੈਰਕਾਨੂੰਨੀ ਨਸ਼ੀਲੇ ਪਦਾਰਥ ਦੀ ਜਾਂਚ ਉਪਰੰਤ ਹੀ  ਪਤਾ ਲੱਗੇਗਾ ਕਿ ਇਹ ਅਸਲ ਵਿਚ ਕੀ ਹੈ। ਇਸ ਸਮੇ ਇਸ ਬਾਰੇ ਕੁਝ ਕਹਿਣਾ ਅਣਉਚਿੱਤ ਹੋਵੇਗਾ। ਪੁਲਿਸ ਵੱਲੋਂ ਸਰਚ ਵਾਰੰਟ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨਾਂ ਕਿਹਾ ਕਿ ਬੱਚੇ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਪੁਲਿਸ ਨੇ  ਅਜੇ ਮ੍ਰਿਤਕਾਂ ਦੇ ਨਾਂ ਨਹੀਂ ਦੱਸੇ ਹਨ।

Today Now News

RELATED ARTICLES
- Advertisment -

POPULAR POSTS