17.4 C
Chandigarh

TODAY NOW NEWS

Friday, March 20, 2026
Homeਪੰਜਾਬਖੰਨਾ / ਸਮਰਾਲਾਸ਼ੂਟਿੰਗ ਚੈਂਪੀਅਨਸ਼ਿਪ ’ਚ ਖੰਨਾ ਦੇ ਖਿਡਾਰੀਆਂ ਦੀ ਸ਼ਾਨਦਾਰ ਪ੍ਰਦਰਸ਼ਨ

ਸ਼ੂਟਿੰਗ ਚੈਂਪੀਅਨਸ਼ਿਪ ’ਚ ਖੰਨਾ ਦੇ ਖਿਡਾਰੀਆਂ ਦੀ ਸ਼ਾਨਦਾਰ ਪ੍ਰਦਰਸ਼ਨ

ਖੰਨਾ, (ਪਰਮਜੀਤ ਸਿੰਘ ਧੀਮਾਨ) – ਇਥੋਂ ਦੇ ਸ਼ੂਟਿੰਗ ਕਲੱਬ ਦੇ ਖਿਡਾਰੀਆਂ ਨੇ ਨਵੀਂ ਦਿੱਲੀ ਵਿਖੇ ਹੋਈ 64ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਲੱਬ ਦੇ ਡਾਇਰੈਕਟਰ ਤੇ ਕੋਚ ਡਾ. ਰਵਿੰਦਰ ਪਾਲ ਸਿੰਘ ਖੁਰਾਣਾ ਨੇ ਕਿਹਾ ਕਿ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ ਹੋਏ ਚੈਂਪੀਅਨਸ਼ਿਪ ਵਿਚ ਉਨ੍ਹਾਂ ਦੇ ਕਲੱਬ ਦੇ ਅਜੈਪਾਲ ਸਿੰਘ, ਅਰੀਹਾ ਅਗਰਵਾਲ, ਗੁਰਕਰਨਦੀਪ ਸਿੰਘ, ਜਸਮਨ ਕੈਲੇ, ਪ੍ਰੇਰਣਾ ਖੰਨਾ, ਸ਼ੌਰਿਆ ਅਗਰਵਾਲ, ਊਦੇਰਾਜ ਸਿੰਘ, ਵਾਸੂ ਜਿੰਦਲ ਤੇ ਡਾ. ਪ੍ਰੀਤ ਨੂਰ ਕੌਰ ਨਾਗਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਂਸੀ ਦਾ ਤਮਗਾ ਜਿੱਤਿਆ। ਇਸ ਕਲੱਬ ਦੇ ਸ਼ੂਟਰ ਅੰਤਰ-ਰਾਸ਼ਟਰੀ ਟੀਮ ’ਚ ਚੋਣ ਲਈ ਹੋਣ ਵਾਲੇ ਟਰਾਈਲ ਲਈ ਚੁਣੇ ਗਏ। ਖੰਨਾ ਪੁੱਜਣ ’ਤੇ ਇਨ੍ਹਾਂ ਖਿਡਾਰੀਆਂ ਦਾ ਕਲੱਬ ਦੇ ਡਾਇਰੈਕਟਰ ਡਾ. ਖੁਰਾਣਾ ਵੱਲੋਂ ਸ਼ਾਨਦਾਰ ਸਵਾਗਤ ਕਰਦਿਆਂ ਸਨਮਾਨਿਤ ਕੀਤਾ।

Today Now News

RELATED ARTICLES
- Advertisment -

POPULAR POSTS