ਐਸ.ਐਸ.ਪੀ ਤਰਨਤਾਰਨ ਵੱਲੋਂ ਰਿਸ਼ਵਤ ਲੈਣ ਦੇ ਮਾਮਲਿਆ ਸਬੰਧੀ ਹੋ ਰਹੀ ਸਖਤ ਕਾਰਵਾਈ

ਤਰਨਤਾਰਨ (ਜਸਬੀਰ ਸਿੰਘ) : ਮਾਨਯੋਗ ਸ੍ਰੀ ਧਰੂਮਨ ਐਚ. ਨਿੰਬਾਲੇ ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਪੁਲਿਸ ਕ੍ਰਮਚਾਰੀਆਂ ਦੇ ਖਿਲਾਫ ਰਿਸਵਤ ਲੈਣ ਦੇ ਮਾਮਲਿਆ ਸਬੰਧੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ।ਜਿਸ ਦੇ ਤਹਿਤ ਕੁੱਝ ਦਿਨ ਪਹਿਲਾਂ ਸ਼ੋਸ਼ਲ ਮੀਡੀਆਂ ਪਰ ਇੱਕ ਵੀਡੀਓ ਵਾਇਰਲ ਹੋਈ।ਜਿਸ ਵਿੱਚ ਏ.ਐਸ.ਆਈ ਅਮਰਜੀਤ ਸਿੰਘ ਚੌਂਕੀ ਇੰਚਾਰਜ ਮਾਣੋਚਾਹਲ ਆਪਣੇ ਸਾਥੀ ਥਾਣਾ ਸਦਰ ਤ.ਤਾ ਵਿੱਚ ਤਾਇਨਾਤ ਏ.ਐਸ.ਆਈ ਸਵਿੰਦਰ ਸਿੰਘ ਨਾਲ ਕਿਸੇ ਵਿਆਕਤੀ ਕੋਲੋ ਥਾਣਾ ਸਦਰ ਤ.ਤਾ ਵਿੱਚ ਰਿਸਵਤ ਲੈਂਦੇ ਦਿਖਾਈ ਦੇ ਰਿਹਾ ਹੈ।ਜੋ ਕਿ ਐਸ.ਐਸ.ਪੀ ਸਾਹਿਬ ਦੇ ਧਿਆਨ ਵਿਚ ਆਉਣ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਐਸ.ਐਸ.ਪੀ ਸਾਹਿਬ ਵੱਲੋਂ ਏ.ਐਸ.ਆਈ ਅਮਰਜੀਤ ਸਿੰਘ ਚੌਂਕੀ ਇੰਚਾਰਜ ਮਾਣੋਚਾਹਲ ਅਤੇ ਏ.ਐਸ.ਆਈ ਸਵਿੰਦਰ ਸਿੰਘ ਨੂੰ ਸਸਪੈਂਡ ਕਰਕੇ ਪੁਲਿਸ ਲਾਈਨ ਭੇਜਿਆ ਗਿਆ ਅਤੇ ਡੀ.ਐਸ.ਪੀ ਸਬ-ਡਵੀਜਨ ਗੋਇੰਦਵਾਲ ਸਾਹਿਬ ਨੂੰ ਇਹਨਾਂ ਕ੍ਰਮਚਾਰੀਆਂ ਦੀ ਇਸ ਮਾਮਲੇ ਵਿੱਚ ਇੰਨਕੁਆਇਰੀ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।ਐਸ.ਐਸ.ਪੀ ਸਾਹਿਬ ਵੱਲੋਂ ਦੱਸਿਆ ਗਿਆ ਕਿ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਕਿਸ਼ੇ ਵੀ ਪੁਲਿਸ ਕ੍ਰਮਚਾਰੀ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਜੋ ਅਜਿਹਾ ਕਰਦਾ ਹੈ। ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।






