17.4 C
Chandigarh

TODAY NOW NEWS

Friday, March 20, 2026
HomeBREAKING NEWSਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਅਹੁੱਦਾ ਛੱਡਿਆ

ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਅਹੁੱਦਾ ਛੱਡਿਆ

ਸੈਕਰਾਮੈਂਟੋ 14 ਮਈ (ਹੁਸਨ ਲੜੋਆ ਬੰਗਾ)- ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਸ਼ੁੱਕਰਵਾਰ ਨੂੰ ਆਪਣੀ ਆਖਰੀ ਪ੍ਰੈਸ ਕਾਨਫਰੰਸ ਕਰਨ ਉਪੰਰਤ ਆਪਣਾ ਅਹੁੱਦਾ ਛੱਡ ਦਿੱਤਾ। ਉਹ ਪਹਿਲੀ ਸੀਨੀਅਰ ਅਧਿਕਾਰੀ ਹੈ ਜਿਨਾਂ ਨੇ ਬਾਈਡਨ ਪ੍ਰਸ਼ਾਸਨ ਨੂੰ ਅਲਵਿਦਾ ਕਿਹਾ ਹੈ। ਪਸਾਕੀ ਨੇ ਆਪਣੇ ਸਟਾਫ,ਪ੍ਰੈਸ, ਰਾਸ਼ਟਰਪਤੀ ਜੋਇ ਬਾਈਡਨ, ਫਸਟ ਲੇਡੀ ਜਿਲ ਬਾਈਡਨ ਦਾ ਧੰਨਵਾਦ ਕੀਤਾ ਤੇ ਉਸ ਸਮੇ ਨੂੰ ਯਾਦ ਕੀਤਾ ਜਦੋਂ ਉਹ ਵਾਈਟ ਹਾਊਸ ਵਿਚ ਆਈ ਸੀ। ਉਨਾਂ ਦੀ ਜਗਾ ਪਹਿਲੀ ਸਿਆਹ ਫਿਆਮ ਔਰਤ ਕੈਰੀਨ ਜੀਨ-ਪੀਰੇ ਲਵੇਗੀ। ਉਹ ਇਸ ਸਮੇ ਵਾਈਟ ਹਾਊਸ ਦੀ ਪ੍ਰਮੁੱਖ ਡਿਪਟੀ ਪ੍ਰੈਸ ਸਕੱਤਰ ਹੈ। ਪਸਾਕੀ ਨੇ ਉਸ ਵੇਲੇ ਰਾਸ਼ਟਰਪਤੀ ਬਾਈਡਨ ਦਾ ਸਾਥ ਛੱਡਿਆ ਹੈ ਜਦੋਂ ਵਧ ਰਹੀ ਮਹਿੰਗਾਈ ਤੇ ਹੋਰ ਕਈ ਕਾਰਨਾਂ ਕਰਕੇ ਉਨਾਂ ਦੀ ਲੋਕਪ੍ਰਿਯਤਾ ਦਾ ਗਰਾਫ ਘਟਿਆ ਹੈ ਤੇ ਮੱਧਕਾਲੀ ਚੋਣਾਂ ਸਿਰ ‘ਤੇ ਹਨ।

Today Now News

RELATED ARTICLES
- Advertisment -

POPULAR POSTS