16.8 C
Chandigarh

TODAY NOW NEWS

Friday, March 20, 2026
HomeBREAKING NEWSਤਸਵੀਰ ਖਿੱਚਦਿਆਂ ਪੈਰ ਫਿਸਲਣ ਕਾਰਨ ਸੈਲਾਨੀ ਦੀ ਮੌਤ

ਤਸਵੀਰ ਖਿੱਚਦਿਆਂ ਪੈਰ ਫਿਸਲਣ ਕਾਰਨ ਸੈਲਾਨੀ ਦੀ ਮੌਤ

ਸੈਕਰਾਮੈਂਟੋ 31 ਜਨਵਰੀ (ਹੁਸਨ ਲੜੋਆ ਬੰਗਾ)- ਲੌਸਟ ਡੱਚਮੈਨ ਸਟੇਟ ਪਾਰਕ ਵਿਚ ਇਕ ਸੈਲਾਨੀ ਤਸਵੀਰ ਖਿੱਚਣ ਦੀ ਕੋਸ਼ਿਸ਼ ਦੌਰਾਨ ਪੈਰ ਫਿਸਲ ਜਾਣ ਦੇ ਸਿੱਟੇ ਵਜੋਂ ਸੈਂਕੜੇ ਫੁੱਟ ਹੇਠਾਂ ਡਿੱਗ ਗਿਆ ਜਿਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਪੀਨਲ ਕਾਊਂਟੀ ਸ਼ੈਰਿਫ ਦਫਤਰ ਦੇ ਬੁਲਾਰੇ ਲੌਰੇਨ ਰੀਮਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸੈਲਾਨੀ ਦੀ ਸ਼ਨਾਖਤ 21 ਸਾਲਾ ਰਿਚਰਡ ਜੈਕੋਬਰਸਨ ਵਜੋਂ ਹੋਈ ਤੇ ਉਸ ਦੀ ਲਾਸ਼ 700 ਫੁੱਟ ਹੇਠਾਂ ਖੱਡ ਵਿਚੋਂ ਮਿਲੀ ਹੈ। ਜੈਕੋਬਰਸਨ ਦੇ ਦੋਸਤ ਵੱਲੋਂ ਘਟਨਾ ਸਬੰਧੀ ਫੋਨ ਉਪਰ ਸੂਚਿਤ ਕਰਨ ਉਪਰੰਤ ਪੁਲਿਸ ਮੌਕੇ ‘ਤੇ ਪੁੱਜੀ ਜਿਸ ਉਪਰੰਤ ਜੈਕੋਬਰਸਨ ਦੀ ਲਾਸ਼ ਲੱਭਣ ਲਈ ਹੈਲੀਕਾਪਟਰ ਦੀਆਂ ਸੇਵਾਵਾਂ ਲਈਆਂ ਗਈਆਂ।

Today Now News

RELATED ARTICLES
- Advertisment -

POPULAR POSTS