17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਦਵਾਈ ਦੇਣ ਵਾਸਤੇ ਬਣਾਏ ਗਏ ਓ.ਐੱਸ.ਟੀ. ਸੈਂਟਰ...

ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਦਵਾਈ ਦੇਣ ਵਾਸਤੇ ਬਣਾਏ ਗਏ ਓ.ਐੱਸ.ਟੀ. ਸੈਂਟਰ ਨੂੰ ਚੋਰਾਂ ਨੇ ਨਿਸ਼ਾਨ ਬਣਾਇਆ

ਨਸ਼ਾ ਛੁਡਾਉਣ ਲਈ ਵਰਤੀਆਂ ਜਾਣ ਵਾਲੀਆਂ ਤਿੰਨ ਹਜ਼ਾਰ ਗੋਲ਼ੀਆਂ ਚੋਰੀ

ਤਰਨਤਾਰਨ (ਜਸਵੀਰ ਸਿੰਘ) : ਤਰਨ ਤਾਰਨ ਦੇ ਸਿਵਲ ਹਸਪਤਾਲ ‘ਚ ਓਐੱਸਟੀ ਸੈਂਟਰ ਨੂੰ ਚੋਰਾਂ ਨੇ ਨਿਸ਼ਾਨ ਬਣਾਇਆ ਹੈ। ਉਕਤ ਸੈਂਟਰ ਦੀ ਪਿੱਛੇ ਗਲੀ ਵੱਲ ਲੱਗਦੀ ਖਿੜਕੀ ਨੂੰ ਤੋੜ ਕੇ ਚੋਰ ਨਸ਼ਾ ਛੱਡਣ ਲਈ ਵਰਤੀਆਂ ਜਾਣ ਵਾਲੀਆਂ ਤਿੰਨ ਹਜ਼ਾਰ ਗੋਲੀਆਂ ਚੋਰੀ ਕਰਕੇ ਲੈ ਗਏ। ਇਹ ਘਟਨਾ ਬੇਸ਼ੱਕ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਹੈ ਪਰ ਚੋਰ ਦਾ ਮੁੰਹ ਢੱਕਿਆ ਹੋਣ ਕਰਕੇ ਹਾਲੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ।

ਓਐੱਸਟੀ ਸੈਂਟਰ ਤਰਨਤਾਰਨ ਦੇ ਮੈਡੀਕਲ ਅਫਸਰ ਅਮਨਪ੍ਰਰੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਸੋਮਵਾਰ ਨੂੰ ਜਦੋਂ ਸੈਂਟਰ ਖੋਲਿ੍ਹਆ ਤਾਂ ਉਸ ਦੇ ਦਵਾਈ ਵਾਲੇ ਕਮਰੇ ਦੀਆਂ ਗਰਿੱਲਾਂ ਟੁੱਟੀਆਂ ਹੋਈਆਂ ਸਨ। ਜਦਕਿ ਕਮਰੇ ‘ਚ ਪਈ ਦਵਾਈਆਂ ਵਾਲੀ ਅਲਮਾਰੀ ਵੀ ਟੁੱਟੀ ਮਿਲੀ। ਸੈਂਟਰ ਵਿਚ ਲੱਗੇ ਸੀਸੀਟੀਵੀ ਕੈਮਰੇ ਵੇਖਣ ‘ਤੇ ਪਤਾ ਲੱਗਾ ਕਿ ਸਵੇਰੇ ਕਰੀਬ ਸੱਤ ਵਜੇ ਇਕ ਚੋਰ ਅੰਦਰ ਦਾਖਲ ਹੋਇਆ ਸੀ ਜੋ ਅਲਮਾਰੀ ਵਿਚੋਂ ਨਸ਼ਾ ਛੱਡਣ ਲਈ ਵਰਤੀ ਜਾਣ ਵਾਲੀ ਦਵਾਈ ਚੋਰੀ ਕਰ ਕੇ ਲੈ ਗਿਆ।

Today Now News

RELATED ARTICLES
- Advertisment -

POPULAR POSTS