17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਓਸਟ੍ਰਾਵਾ ਓਪਨ ਟੈਨਿਸ ਟੂਰਨਾਮੈਂਟ : ਵੇਰੋਨੀਕਾ ਕੁਦੇਰਮੇਤੋਵਾ ਤੇ ਆਰਿਆਨਾ ਸਬਾਲੇਂਕਾ ਕੋਕੋ ਗਾਫ...

ਓਸਟ੍ਰਾਵਾ ਓਪਨ ਟੈਨਿਸ ਟੂਰਨਾਮੈਂਟ : ਵੇਰੋਨੀਕਾ ਕੁਦੇਰਮੇਤੋਵਾ ਤੇ ਆਰਿਆਨਾ ਸਬਾਲੇਂਕਾ ਕੋਕੋ ਗਾਫ ਤੇ ਕੈਰੋਲੀਨਾ ਪਲਿਸਕੋਵਾ ਨੂੰ ਹਰਾਇਆ ।

ਜੇਨੀਫਰ ਬ੍ਰਾਡੀ ਨੇ ਵੀ ਡਾਰੀਆ ਕਾਸਤਕੀਨਾ ਨੂੰ 7-5, 6-2 ਨਾਲ ਹਰਾਇਆ।

ਓਸਟ੍ਰਾਵਾ (ਏਜੇਂਸੀ) : ਕੁਆਲੀਫਾਇਰ ਵੇਰੋਨੀਕਾ ਕੁਦੇਰਮੇਤੋਵਾ ਨੇ ਦੂਜਾ ਦਰਜਾ ਹਾਸਲ ਕੈਰੋਲੀਨਾ ਪਲਿਸਕੋਵਾ ਨੂੰ 4-6, 6-4, 6-3 ਨਾਲ ਹਰਾ ਕੇ ਓਸਟ੍ਰਾਵਾ ਓਪਨ ਟੈਨਿਸ ਟੂਰਨਾਮੈਂਟ ‘ਚੋਂ ਬਾਹਰ ਕਰ ਦਿੱਤਾ। ਇਸ ਤੋਂ ਇਲਾਵਾ ਜੇਨੀਫਰ ਬ੍ਰਾਡੀ ਨੇ ਡਾਰੀਆ ਕਾਸਤਕੀਨਾ ਨੂੰ 7-5, 6-2 ਨਾਲ ਹਰਾਇਆ। ਤੀਜਾ ਦਰਜਾ ਹਾਸਲ ਆਰਿਆਨਾ ਸਬਾਲੇਂਕਾ ਨੇ ਫ਼ੈਸਲਾਕੁਨ ਸੈੱਟ ਵਿਚ ਪੱਛੜਨ ਤੋਂ ਬਾਅਦ ਵਾਪਸੀ ਕਰ ਕੇ ਅਮਰੀਕੀ ਨੌਜਵਾਨ ਖਿਡਾਰਨ ਕੋਕੋ ਗਾਫ ਨੂੰ 1-6, 7-5, 7-6 ਨਾਲ ਹਰਾਇਆ। ਓਂਸ ਜਾਬੇਰ ਨੇ ਸਾਬਕਾ ਫਰੈਂਚ ਓਪਨ ਚੈਂਪੀਅਨ ਜੇਲੇਨਾ ਓਸਤਾਪੇਂਕੋ ਨੂੰ 6-4, 6-4 ਨਾਲ ਜਦਕਿ ਸੱਤਵਾਂ ਦਰਜਾ ਹਾਸਲ ਏਲਿਸ ਮਰਟੇਂਸ ਨੇ ਕੈਰੋਲੀਨਾ ਮੁਚੋਵਾ ਨੂੰ 6-4, 6-2 ਨਾਲ ਮਾਤ ਦਿੱਤੀ।

Today Now News

RELATED ARTICLES
- Advertisment -

POPULAR POSTS