ਨਿਰਵੈਰ ਕਲੱਬ ਮਾਨਸਾ ਦੇ ਸਹਿਯੋਗ ਨਾਲ ਠੂਠਿਆਂਵਾਲੀ ਰੋਡ ਧਰਮਸ਼ਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਵਨ ਸਟਾਪ ਸੈਂਟਰ ਦੀ ਸੰਚਾਲਕ ਸ਼੍ਰੀਮਤੀ ਗਗਨਦੀਪ ਕੌਰ ਨੇ ਦੱਸਿਆ ਕਿ ਔਰਤਾਂ ਦੀ ਸੁਰੱਖਿਆ ਅਤੇ ਭਲਾਈ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਵਨ ਸਟਾਪ ਸਕੀਮ ਦੇ ਮੱਦੇਨਜ਼ਰ ਨਿਰਵੈਰ ਕਲੱਬ ਮਾਨਸਾ ਦੇ ਸਹਿਯੋਗ ਨਾਲ ਠੂਠਿਆਂਵਾਲੀ ਰੋਡ ਧਰਮਸ਼ਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਸੈਂਟਰ ਵੱਲੋਂ ਅਤਿਆਚਾਰ ਤੋਂ ਪੀੜਤ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਮੈਡੀਕਲ ਸੁਵਿਧਾ, ਮਾਨਸਿਕ ਸਲਾਹ, ਮੁਫ਼ਤ ਕਾਨੂੰਨੀ ਸਹਾਇਤਾ, ਆਰਜੀ ਰਿਹਾਇਸ਼ ਆਦਿ ਬਾਰੇ ਵਾਰਡ ਨੰਬਰ 1 ਦੀਆਂ ਔਰਤਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਘਰੇਲੂ ਹਿੰਸਾ ਰੋਕੂ ਕਾਨੂੰਨ 2005 ਅਤੇ 125 ਸੀ.ਆਰ.ਪੀ. ਸੀ., ਦਹੇਜ ਰੋਕੂ ਕਾਨੂੰਨ ਅਤੇ ਔਰਤਾਂ ਨਾਲ ਸਬੰਧਿਤ ਹੋਰ ਕਾਨੂੰਨਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਕਾਊਂਸਲਰ ਸ਼੍ਰੀਮਤੀ ਜਸਪ੍ਰੀਤ ਕੌਰ ਅਤੇ ਨਿਰਵੈਰ ਕਲੱਬ ਦੇ ਮੈਂਬਰ ਵੀ ਹਾਜ਼ਰ ਸਨ।






