17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਪਾਲੀਵੁੱਡ ‘ਚ ਸੰਘਰਸ਼ੀਲ ਨਵੇਂ ਕਲਾਕਾਰਾਂ ਲੀ ਵਰਦਾਨ ਬਣਿਆ ਓਪਨ ਮਾਇਕ ਸਟੂਡੀਓਜ਼ਵੱਖ-ਵੱਖ ਖੇਤਰਾਂ...

ਪਾਲੀਵੁੱਡ ‘ਚ ਸੰਘਰਸ਼ੀਲ ਨਵੇਂ ਕਲਾਕਾਰਾਂ ਲੀ ਵਰਦਾਨ ਬਣਿਆ ਓਪਨ ਮਾਇਕ ਸਟੂਡੀਓਜ਼
ਵੱਖ-ਵੱਖ ਖੇਤਰਾਂ ਨਾਲ ਜੁੜੇ ਨਵੇਂ ਕਲਾਕਾਰਾਂ ਨੂੰ ਦੇ ਰਿਹੈ ਟੈਲੈਂਟ ਸਾਬਤ ਕਰਨ ਦਾ ਮੌਕੇ

ਪਾਲੀਵੁੱਡ ‘ਚ ਬੰਬੂਕਾਟ, ਵੇਖ ਬਰਾਤਾਂ ਚੱਲੀਆਂ, ਅਫਸਰ ਅਤੇ ਭਲਵਾਨ ਸਿੰਘ ਵਰਗੀਆਂ ਚਰਚਿਤ ਫਿਲਮਾਂ ਦੇ ਮਸ਼ਹੂਰ ਫਿਲਮ ਨਿਰਮਾਤਾ ਯੁਵਰਾਜ ਤੁੰਗ ਹੁਣ ਪਾਲੀਵੁੱਡ ਖੇਤਰ ‘ਚ ਗਾਇਕੀ, ਅਦਾਕਾਰੀ, ਮਾਡਲੰਿਗ, ਸੰਗੀਤ, ਗੀਤਕਾਰੀ ਅਤੇ ਵਾਜਾ ਯੰਤਰਾਂ ਆਦਿ ਨਾਲ ਜੁੜੀਆਂ ਸੰਘਰਸ਼ੀਲ ਯੋਗ ਪ੍ਰਤੀਭਾਵਾਂ ਨੂੰ ਆਪਣੇ ਖ਼ੁਦ ਦੇ ਮਿਊਜ਼ਿਕ ਲੇਬਲ ਓਪਨ ਮਾਇਕ ਸਟੂਡੀਓਜ਼ ਹੇਠ ਇਕ ਵੱਡਾ ਪਲੇਟਫਾਰਮ ਦਿੰਦੇ ਨਜ਼ਰ ਆ ਰਹੇ ਹਨ।ਓਪਨਮਾਇਕ ਸਟੂਡੀਓਜ਼ ਦਾ ਮੁੱਖ ਮੰਤਵ ਨਵੇਂ ਸੰਘਰਸ਼ੀਲ ਕਲਾਕਾਰਾਂ ਨੂੰ ਵੱਖ-ਵੱਖ ਸੇਵਾਵਾਂ ਦੇਣਾ ਹੈ ਜਿਵੇਂ ਕਿ ਨਵੇਂ ਕਲਾਕਾਰਾਂ ਨੂੰ ਅਧਿਆਪਨ ਅਤੇ ਸਿੱਖਿਅਤ ਕਰਨ ਤੋਂ ਲੈ ਕੇ ਉਨ੍ਹਾਂ ਦੇ ਗੀਤ ਰਿਲੀਜ਼ ਕਰਨ ਅਤੇ ਉਨ੍ਹਾਂ ਨੂੰ ਵੱਖਰਾ ਓਟੀਟੀ ਅਤੇ ਹੋਰ ਡਿਿਜਟਲ ਪਲੇਟਫਾਰਮ ਉੱਤੇ ਕੰਮ ਦਵਾਉਣ ਵਿੱਚ ਮਦਦ ਕਰਨਾ ਆਦਿ। ਯੁਵਰਾਜ ਤੁੰਗ ਦਾ ਕਹਿਣਾ ਹੈ ਕਿ ਉਨਾਂ ਨੇ ਹਮੇਸ਼ਾ ਸੰਗੀਤ, ਸਿੰਫਨੀ ਅਤੇ ਮਹੱਤਵਪੂਰਣ ਵਿਜ਼ੁਅਲ ਕੰਟੈਂਟ ਦੇ ਪ੍ਰਤੀ ਇੱਕ ਰੂਹਾਨੀ ਝੁਕਾਵ ਮਹਿਸੂਸ ਕੀਤਾ ਹੈ। ਇਸ ਕਰਕੇ ਮੈਂ ਪਹਿਲਾਂ ਕੁੱਝ ਫਿਲਮਾਂ ਬਣਾਈਆਂ ਹਨ। ਹੁਣ ਮੈਂ ਇੱਕ ਅਜਿਹੇ ਲੇਬਲ ਵੱਲ ਕੰਮ ਕਰ ਰਿਹਾ ਹਾਂ ਜੋ ਸਾਰਥਕ ਸੰਗੀਤ ਲਈ ਸਿਆਣਿਆ ਜਾਂਦਾ ਹੈ।ਉਨਾਂ ਅੱਗੇ ਕਿਹਾ ਕਿ ਉਨਾਂ ਦਾ ਮੁੱਖ ਉਦੇਸ਼ ਹੈ ਕਿ ਉਹ ਜੋ ਵੀ ਗੀਤ ਸੰਗੀਤ ਲੈ ਕੇ ਆਉਣਗੇ, ਉਹ ਦਰਸ਼ਕਾਂ ਲਈ ਭਰੋਸੇਮੰਦ ਹੋਵੇਗਾ ਅਤੇ ਜਿਸ ਨੂੰ ਦਰਸ਼ਕ ਲੰਬੇ ਸਮੇਂ ਤੱਕ ਸੰਜੋ ਕੇ ਰੱਖ ਸਕਣਗੇ। ਰਤਨਅਮੋਲ ਸਿੰਘ ਦੇ ਅਗਵਾਈ ਵਿੱਚ ਯੁਵਰਾਜ ਤੁੰਗ, ਕੰਪਨੀ ਦੇ ਬਿਜ਼ਨਸ ਅਤੇ ਫਾਇਨੇਸ ਆਪਰੇਸ਼ਨ ਦੇ ਸੰਚਾਲਨ ਦੇ ਨਾਲ ਨਾਲ ਸੰਸਥਾ ਦੇ ਟੈਲੇਂਟ ਮੈਂਨੇਜਮੇਂਟ ਦੀ ਦੇਖਭਾਲ ਵੀ ਕਰਨਗੇ। ਰਤਨਅਮੋਲ ਸਿੰਘ ਸੀ.ਡੀ.ਸੀ.ਐਲ, ਚੰਡੀਗੜ ਦੇ ਇੱਕ ਉੱਦਮੀ ਅਤੇ ਸੀ.ਈ.ਓ ਹੋਣ ਦੇ ਨਾਲ ਨਾਲ ਇਨਕਾਰਪੋਰੇਟੇਡ ਇਨਲਿਵੇਨ ਸਕਿਲਸ ਇੰਡਿਆ ਪ੍ਰਾਇਵੇਟ ਲਿਮਟਡ ਦੇ ਡਾਇਰੈਕਟਰ ਹਨ। ਰਤਨਅਮੋਲ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਬਿਜ਼ਨਸ ਮੈਂਨੇਜਮੇਂਟ ਅਤੇ ਸਕਿਲ ਡਵਲਪਮੇਂਟ ਇੰਡਸਟਰੀ ਵਿੱਚ ਮੇਰਾ ਅਨੁਭਵ, ਸੰਗੀਤ ਦੇ ਪ੍ਰਤੀ ਮੇਰਾ ਜਨੂੰਨ, ਓਪਨ ਮਾਇਕ ਨੂੰ ਕਈ ਤਰ੍ਹਾਂ ਮਦਦ ਕਰੇਗਾ। ਇਸ ਲਈ, ਅਸੀਂ ਓਪਨ ਮਾਈਕ ਵਿੱਚ ਕਾਸਿਅਸ ਕੰਟੇਂਟ ਪ੍ਰੋਡਿਊਸਰਜ਼ ਦੇ ਰੂਪ ਵਿੱਚ, ਆਪਣੇ ਦਰਸ਼ਕਾਂ ਲਈ ਦਿਲ ਖਿਚਵਾਂ ਅਤੇ ਸਾਰਥਕ ਸੰਗੀਤ ਲਿਆਉਣ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।
ਹਰਜਿੰਦਰ ਸਿੰਘ 94638 28000

Today Now News

RELATED ARTICLES
- Advertisment -

POPULAR POSTS