17.1 C
Chandigarh

TODAY NOW NEWS

Thursday, March 19, 2026
HomeBREAKING NEWSਔਰਤਾਂ ਦੁਆਰਾ ਨਸ਼ੇ ਦੀਆਂ ਪੁੜੀਆ ਬਣਾ ਕੇ ਵੇਚਣ ਦੀ ਵਾਇਰਲ ਵੀਡੀਓ ਨੂੰ...

ਔਰਤਾਂ ਦੁਆਰਾ ਨਸ਼ੇ ਦੀਆਂ ਪੁੜੀਆ ਬਣਾ ਕੇ ਵੇਚਣ ਦੀ ਵਾਇਰਲ ਵੀਡੀਓ ਨੂੰ ਲੇੱਕੇ ਵੱਡੀ ਕਾਰਵਾਈ।

ਫਰੀਦਕੋਟ ਜ਼ਿਲੇ ਦੇ ਸ਼ਹਿਰ ਕੋਟਕਪੂਰਾ ਦੇ ਇੰਦਰਾ ਨਗਰ ਦੀ ਇੱਕ ਮਹਿਲਾ ਐਮਸੀ ਦੀ ਸੱਸ ਦੀ ਅਤੇ ਇੱਕ ਹੋ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਚ ਉਕਤ ਔਰਤਾਂ ਨਸ਼ੇ ਦੀਆਂ ਪੁੜੀਆ (ਬਿਟਾ) ਬਣਾਉਂਦੀਆਂ ਦਿਖਾਈ ਦੇ ਰਹੀਆਂ ਸਨ ਜੋ ਅੱਗੇ ਵੇਚੀਆਂ ਜਾਣੀਆ ਸਨ ਅਤੇ ਇਹ ਵੀਡੀਓ ਪੁਲਿਸ ਹੈਲਪਲਾਈਨ ਤੇ ਵੀ ਕਿਸੇ ਵੱਲੋਂ ਭੇਜੀ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਕਲ ਸ਼ਾਮ ਐਸਐਸਪੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਚ ਕਰੀਬ 200 ਪੁਲਿਸ ਮੁਲਾਜ਼ਮਾਂ ਨਾਲ ਇਸ ਇਲਾਕੇ ਚ ਰੇਡ ਕੀਤੀ ਗਈ ਸੀ ਜਿਸ ਦੋਰਾਣ ਕਈ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਸੀ ਅਤੇ ਇਸੇ ਦੋਰਾਣ ਵਾਇਰਲ ਵੀਡੀਓ ਚ ਦਿਖਾਈ ਦੇਣ ਵਾਲੀ ਇੱਕ ਮਹਿਲਾ ਨੂੰ ਅਤੇ ਉਸਦੇ ਇੱਕ ਸਾਥੀ ਨੂੰ ਹਿਰਾਸਤ ਵਿਚ ਲਿਆ ਗਿਆ ਜਿਨ੍ਹਾਂ ਕੋਲੋ 25 ਗ੍ਰਾਮ ਹੈਰੋਈਨ ਅਤੇ ਇੱਕ ਲੱਖ 5 ਹਜ਼ਾਰ ਰੁਪਏ ਦੀ ਡਰੱਗ ਮਨਿ ਵੀ ਬ੍ਰਾਮਦ ਕੀਤੀ ਗਈ ।ਇਸੇ ਦੇ ਨਾਲ ਜੋ ਦੂਜੀ ਵੀਡੀਓ ਚ ਇੱਕ ਹੋਰ ਮਹਿਲਾ ਨਸ਼ੇ ਦੀਆਂ ਪੁੜੀਆ ਬਣਾਉਂਦੀ ਨਜ਼ਰ ਆ ਰਹੀ ਸੀ ਉਸ ਨੂੰ ਵੀ ਇਸ ਮਾਮਲੇ ਚ ਨਾਮਜ਼ਦ ਕਰ ਲਿਆ ਗਿਆ ਜਦਕਿ ਹਲੇ ਉਸਦੀ ਗ੍ਰਿਫਤਾਰੀ ਬਾਕੀ ਹੈ।ਇਸ ਮਾਮਲੇ ਸਬੰਦੀ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਇਸ ਵਾਇਰਲ ਵੀਡੀਓ ਬਾਰੇ ਜਦਾ ਜਾਣਕਰੀ ਮਿਲੀ ਤਾਂ ਤੁਰੰਤ ਹੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਵੱਲੋਂ ਖੁਦ ਪੁਲਿਸ ਪਾਰਟੀ ਨਾਲ ਰੇਡ ਕੀਤੀ ਗਈ।ਉਨ੍ਹਾਂ ਦੱਸਿਆ ਕੇ ਫਰੀਦਕੋਟ ਵਿਖੇ ਬਤੋਰ ਐਸਐਸਪੀ ਆਪਣੀ ਨਿਯੁਕਤੀ ਤੋਂ ਬਾਅਦ ਉਨ੍ਹਾਂ ਵੱਲੋਂ ਨਸ਼ਿਆਂ ਨੂੰ ਲੇੱਕੇ ਲਾਗਾਤਰ ਰੇਡ ਕੀਤੀਆਂ ਜਾ ਰਹੀਆਂ ਹਨ ਜਿਸ ਦੌਰਾਨ ਵੱਡੀ ਮਾਤਰਾ ਚ ਨਸ਼ਾ ਬਰਾਮਦੀ ਕੀਤੀ ਗਈ ਹੈ ਜਿਨ੍ਹਾਂ ਦਾ ਵੇਰਵਾ ਵੀ ਉਨ੍ਹਾਂ ਵਲੋਂ ਦਿੱਤਾ ਗਿਆ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਲਗ ਅਲੱਗ ਪ੍ਰੋਗਰਾਮ ਉਲੀਕੇ ਗੁਏ ਜਿਨ੍ਹਾਂ ਚ ਨੁੱਕੜ ਨਾਟਕ,ਸੈਮੀਨਾਰ ਆਦਿ ਕਰਵਾਏ ਜਾ ਰਹੇ ਹਨ ।

Today Now News

RELATED ARTICLES
- Advertisment -

POPULAR POSTS