
ਬਰਨਾਲਾ, (ਕਰਨਪਰੀਤ ਧੰਦਰਾਲ) : ਸਾਬਕਾ ਵਿਧਾਇਕ ਸ. ਕੇਵਲ ਸਿੰਘ ਢਿੱਲੋ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਯਤਨਾਂ ਸਕਦਾ ਸ਼ਹਿਰ ਬਰਨਾਲਾ ਵਿੱਖੇ ਪਿਛਲੇ ਕਈ ਸਾਲਾਂ ਤੋਂ ਗੰਦਗੀ ਦੀ ਮਾਰ ਝੱਲ ਰਹੇ 16 ਏਕੜ ਨਿਵਾਸੀਆਂ ਨੂੰ ਉਸ ਸਮੇਂ ਸੂੱਖ ਦਾ ਸਾਂਹ ਮਿਲਿਆਂ ਜਦੋਂ ਐਨ ਆਰ ਆਈਜ ਤੇ ਵਿਦਿਆਰਥਂੀਆਂ ਦੇ ਭਵਿੱਖ ਦਾ ਕੇਂਦਰ ਬਿੰਦੂ ਬਣੇ ਆਈਲੈਟਸ ਹੱਬ ਮਾਰਕੀਟ ਚ ਮੀਂਹ ਦੇ ਪਾਣੀ ਦੇ ਨਿਕਾਸ ਲਈ 1200 ਫੁੱਟ ਸੀਵਰੇਜ ਪਾਈਪ ਅਤੇ ਚੈਂਬਰ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਸੜਕ ਦੀ ਦੁਰਦਸਾ ਸਦਕਾ ਹਜਾਰਾਂ ਦੀ ਤਦਾਦ ਚ ਆਈਲੈਟਸ ਕਰਨ ਵਾਲੇ ਵਿਦਿਆਰਥਂੀਆਂ ਸਮੇਤ ਸ਼ਹਿਰ ਵਾਸੀਆਂ 16 ਏਕੜ ਨਿਵਾਸੀਆਂ ਨੂੰ, ਭਾਰੀ ਦਿੱਕਤਾਂ ਕਾਰਣ ਬੱਸ ਸਟੈਂਡ ਤੋ ਦਾਣਾ ਮੰਡੀ, ਪੀ. ਆਰ. ਟੀ. ਸੀ. ਵਰਕਸ਼ਾਪ ਸਾਈਡ ਵਾਲੀ ਮਾਰਕੀਟ ਨੂੰ ਕਾਫੀ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੋਕੇ ਮੋਬਾਇਲ ਵਾਰਤਾਲਾਪ ਰਾਹੀਂ ਸ. ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋ ਉਨ•ਾਂ ਵੱਲੋਂ ਮੇਨ ਸੀਵਰੇਜ ਪੰਪਇੰਗ ਸਟੇਸ਼ਨ ਟਰੀਟਮੈਂਟ ਪਲਾਂਟ ਨੂੰ ਚਾਲੂ ਕਰਵਾਇਆ ਗਿਆ ਸੀ ਉਸ ਸਮੇਂ ਉਹਨਾਂ ਵੱਲੋਂ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਆਈਲੈਟਸ ਸੈਂਟਰ ਵਾਲੀ ਮਾਰਕੀਟ ਚ ਮੀਂਹ ਦੇ ਪਾਣੀ ਦੇ ਨਿਕਾਸ ਲਈ ਕੰਮ ਆਉਣ ਵਾਲੇ ਕੁਝ ਦਿਨਾਂ ਵਿੱਚ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਜੋ ਅੱਜ ਕੰਮ ਸ਼ੁਰੂ ਕਰਵਾ ਕੇ ਉਹਨਾਂ ਵੱਲੋਂ ਕੀਤਾ ਗਿਆ ਵਾਅਦਾ ਪੂਰਾ ਕੀਤਾ ਗਿਆ। ਇਸ ਮੋਕੇ ਉਹਨਾਂ ਕਿਹਾ ਕਿ ਉਹਨਾਂ ਦਾ ਇਕੋ ਇੱਕ ਮੁੱਦਾ ਹੈ ਬਰਨਾਲਾ ਦਾ ਵਿਕਾਸ ਅਤੇ ਆਪਣੇ ਸ਼ਹਿਰ ਬਰਨਾਲਾ ਵਾਸੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਲਈ ਮੈ ਹਮੇਸ਼ਾ ਵਚਨਬੱਧ ਹਾਂ। ਇਸ ਕੰਮ ਸ਼ੁਰੂ ਹੋਣ ਮੋਕੇ ਸ. ਕੇਵਲ ਸਿੰਘ ਢਿੱਲੋਂ ਦੇ ਸੈਕਟਰੀ ਦੀਪ ਸੰਘੇੜਾ, ਦੂਜੇ ਪੀ.ਏ ਹੈਪੀ ਢਿੱਲੋਂ, ਹਰਦੀਪ ਸਿੰਘ ਜਾਗਲ, ਰਾਜੀਵ ਲੂਬੀ ਕਲੱਬ ਸੈਕਟਰੀ, ਸੀਵਰੇਜ ਬੋਰਡ ਬਰਨਾਲਾ ਦੇ ਐਸ. ਡੀ.À ਸ੍ਰੀ ਰਜਿੰਦਰ ਗਰਗ, ਜੇ.ਈ ਤਰੁਣ ਕੁਮਾਰ ,16 ਏਕੜ ਦੇ ਨਿਵਾਸੀਆਂ ਚੋ ਮਦਨ ਲਾਲ, ਰਜਿੰਦਰਪਾਲ ਕਾਂਸਲ, ਇੰਦਰਪਾਲ ਗੋਇਲ, ਐਡਵੋਕੇਟ ਅਭੈ ਜਿੰਦਲ, ਸੁਭਾਸ਼ ਮਿੱਤਲ, ਡਾਂ ਇੰਦਰਜੀਤ ਗਰਗ, ਵਰੁਣ ਗੋਇਲ, ਡਾਂ. ਧਰਵਿੰਦਰ ਗਰਗ, ਜਗਸੀਰ ਸਿੰਘ ਰੁਪਾਣਾ, ਮੇਲਾ ਸਿੰਘ ਸ਼ਹਿਣੇ ਵਾਲੇ, ਰਜਿੰਦਰ ਸ਼ਰਮਾਂ, ਸੋਨੀ ਭੋਤਨਾ, ਅਮਨਦੀਪ ਕਾਲਾ, ਯੂਥ ਕਾਂਗਰਸ ਹਲਕਾ ਪ੍ਰਧਾਨ ਵਿੱਕੀ ਢੋਲੀ, ਦੀਪੂ, ਗੋਲਡੀ ਆਦਿ ਹਾਜਰ ਸਨ ਅਤੇ ਉਹਨਾਂ ਵੱਲੋਂ ਸ. ਕੇਵਲ ਸਿੰਘ ਢਿੱਲੋਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।






