2022 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਢਿਲੋਂ ਸਮੇਤ ਜਿਲੇ ਦੀਆਂ ਸਮੁੱਚੀਆਂ ਕਾਂਗਰਸੀ ਟੀਮਾਂ ਦਿਨ ਰਾਤ ਜੁਟੀਆਂ

ਬਰਨਾਲਾ 25 ਜੁਲਾਈ / ਕਰਨਪ੍ਰੀਤ ਧੰਦਰਾਲ /-ਸਾਲ 1992 ਵਿਚ ਗਰਮ ਖਿਆਲੀਆਂ ਨੇ ਖਾੜਕੂ ਵਾਦ ਦੇ ਸਮੇਂ ਚੋਣਾਂ ਦੇ ਕੀਤੇ ਬਾਈਕਾਟ ਸਮੇਂ ਬਰਨਾਲਾ ਤੋਂ ਵਿਧਾਨ ਸਭਾ ਚੋਣਾਂ ਚ ਜਿੱਤੀ ਕਾਂਗਰਸ ਦੀਆ ਚੋਣਾਂ ਨੂੰ ਛੱਡ ਕਾਂਗਰਸ ਦੇ ਵਾਈਸ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 50 ਸਾਲ ਬਾਅਦ ਪਹਿਲੀ ਵਾਰ ਬਰਨਾਲੇ ਦਾ 56 ਸਾਲਾਂ ਦਾ ਖੋਇਆ ਜਿਲੇ ਦਾ ਰੁਤਬਾ ਵਾਪਿਸ ਦਵਾ ਕੇ 2006 ਚ ਜਿਲਾ ਬਣਾ ਵਿਕਾਸ ਦੇ ਦੱਮ ਤੇ 2007 ਵਿਚ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਸੀ । ਜਿਕਰਯੋਗ ਹੈ ਕਿ ਕੇਵਲ ਢਿੱਲੋਂ ਦੇ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ, 1957 ਵਿਚ ਪਹਿਲੀ ਵਾਰ ਹਲਕਾ ਬਰਨਾਲਾ ਤੋਂ ਕਾਂਗਰਸ ਜਿੱਤੀ ਸੀ। ਇਸ ਤੋਂ ਬਾਅਦ 1992 ਵਿਚ ਕਾਂਗਰਸ ਬਰਨਾਲਾ ਤੋਂ ਜਿੱਤੀ ਕਾਂਗਰਸ ਨੂੰ ਸਿਰਫ 8.80% ਵੋਟਾਂ ਪਈਆ ਸਨ। ਪਰ ਬਾਕੀ ਸਮੇਂ ਦੌਰਾਨ ਕਾਂਗਰਸ ਨੇ ਕਦੇ ਜਿੱਤ ਦਾ ਝੰਡਾ ਨਹੀਂ ਲਹਿਰਾਇਆ ਸੀ। ਬਰਨਾਲੇ ਜਿਲੇ ਦੇ ਲੋਕਾਂ ਵਲੋਂ ਕੇਵਲ ਢਿੱਲੋਂ ਨੂੰ ਹੱਥਾਂ ਤੇ ਚੁਕਦਿਆਂ ਵੱਡਾ ਮਾਨ ਸਨਮਾਨ ਦਿੱਤਾ
ਬਰਨਾਲਾ ਵਿਧਾਨ ਸਭਾ ਸੀਟ ਦੀ ਡੂੰਘਾਈ ਚ ਜਾਈਏ ਤਾਂ ਆਜ਼ਾਦੀ ਤੋਂ ਲੈ ਕੇ ਹੁਣ ਤਕ 15 ਵਿਧਾਨ ਸਭਾ ਚੋਣਾਂ ਚ ਪਹਿਲੀ ਵਾਰ 1957 ਵਿਚ ਜਿੱਤ ਹੋਈ ਸੀ, ਜਦੋਂ ਬਰਨਾਲਾ ਨੂੰ ਪਹਿਲੀ ਵਾਰ ਵਿਧਾਨ ਸਭਾ ਸੀਟ ਬਣਾਇਆ ਗਿਆ ਸੀ। ਇਥੋਂ ਕਾਂਗਰਸ ਦੇ ਕਰਤਾਰ ਸਿੰਘ ਜਿੱਤੇ ਸਨ। ਇਸ ਤੋਂ ਬਾਅਦ ਅਕਾਲੀ ਦਲ ਦੇ ਗੁਰਬਖਸ਼ ਸਿੰਘ ਨੇ 1962 ਵਿਚ ਚੋਣ ਜਿੱਤੀ। ਇਸ ਤੋਂ ਬਾਅਦ 1965 ਵਿਚ ਹੋਈ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਜਿੱਤੇ। ਇਸ ਤੋਂ ਬਾਅਦ 1967, 1969, 1972 ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਹੀ ਜਿੱਤੇ। ਸੁਰਜੀਤ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਨੇ 1977 ਵਿਚ ਜਿੱਤ ਪ੍ਰਾਪਤ ਕੀਤੀ। ਉਸ ਤੋਂ ਬਾਅਦ 1985 ਵਿਚ ਉਹ ਬਰਨਾਲੇ ਤੋਂ ਹੀ ਜਿੱਤ ਕੇ ਮੁੱਖ ਮੰਤਰੀ ਬਣੇ। 1992 ਦੀਆਂ ਵਿਧਾਨ ਸਭਾ ਚੋਣਾਂ ਬਾਈਕਾਟ ਵੇਲੇ ਬਰਨਾਲਾ ਸੀਟ 'ਤੇ ਸਿਰਫ 8.80% ਵੋਟਾਂ ਪਈਆਂ ਸਨ। ਉਦੋਂ ਕਾਂਗਰਸ ਦੇ ਪੰਡਿਤ ਸੋਮਦੱਤ 4293 ਵੋਟਾਂ ਨਾਲ ਹੀ ਕਾਂਗਰਸ ਦੇ ਵਿਧਾਇਕ ਬਣੇ ਸਨ। ਉਸ ਤੋਂ ਬਾਅਦ 1997 ਵਿਚ, ਅਕਾਲੀ ਦਲ ਵੱਡੇ ਨੇਤਾ ਸਵਰਗੀ ਮਲਕੀਤ ਸਿੰਘ ਕੀਤੂ ਨੇ ਆਜ਼ਾਦ ਚੋਣ ਜਿੱਤੀ ਸੀ। 2002 ਵਿਚ ਵੀ ਮਲਕੀਤ ਸਿੰਘ ਕੀਤੂ ਨੇ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤੀ।

ਪੰਜਾਬ ਦੇ ਸਾਬਕਾ ਮਰਹੂਮ ਮੁੱਖਮੰਤਰੀ ਸਰਦਾਰ ਬੇਅੰਤ ਸਿੰਘ ਵਲੋਂ 1997 ਅਤੇ 2002 ਵਿਚ ਪਾਰਟੀ ਵਲੋਂ ਟਿਕਟ ਦੀ ਪੇਸ਼ਕਸ਼ ਕੀਤੀ ਗਈ ਸੀ ਪਰੰਤੂ ਜਿੱਦ ਦੇ ਪੱਕੇ ਕੇਵਲ ਢਿੱਲੋਂ ਪੱਕੇ ਪੈਰੀਂ ਮੈਦਾਨ ਚ ਆਉਣਾ ਚਾਹੁੰਦੇ ਸਨ ਬਰਨਾਲੇ ਦੀਆਂ ਸਮੱਸਿਆਂਆਵਾਂ ਨੂੰ ਦੇਖਦਿਆਂ ਪੂਰੇ 6 ਸਾਲ ਬਿਨਾ ਐਮ. ਐਲ. ਏ ਹੁੰਦਿਆਂ ਸਰਕਾਰ ਤੋਂ ਬਰਨਾਲ਼ਾ ਨੂੰ ਜਿਲਾ ਬਣਾਇਆ, ਬਰਨਾਲ਼ਾ ਲੁਧਿਆਣਾ ਸੜਕ ਬਣਵਾਈ, ਖੇਤੀ ਸੈਕਟਰ ਲਈ ਵੱਡੀ ਗਿਣਤੀ ਚ ਬਿਜਲੀ ਟਰਾਂਸਫਾਰਮਰ, ਤੇ ਕਰੋੜਾਂ ਦੀਆਂ ਗਰਾਂਟਾਂ ਮੰਜੂਰ ਕਾਰਵਾਈਆਂ ਉਪਰੰਤ 2007 ਵਿਚ ਪਹਿਲੀ ਵਾਰ ਕੇਵਲ ਸਿੰਘ ਢਿੱਲੋਂ ਚੋਣ ਮੈਦਾਨ ਵਿਚ ਦਾਖਲ ਹੋਏ ਅਤੇ ਸਖਤ ਮੁਕਾਬਲੇ ਵਿਚ ਅਕਾਲੀ ਦਲ ਦੇ ਮਲਕੀਤ ਕੀਤੂ ਨੂੰ ਹਰਾਇਆ। ਕਾਂਗਰਸੀ ਨੇ 1464 ਵੋਟਾਂ ਨਾਲ ਜਿੱਤ ਕੇ ਬਰਨਾਲਾ ਸੀਟ 'ਤੇ ਕਬਜ਼ਾ ਕਰ ਲਿਆ ਸੀ। ਦੂਜੀ ਵਾਰ ਸਾਲ 2012 ਵਿਚ 5522 ਵੋਟਾਂ ਨਾਲ ਢਿੱਲੋਂ ਨੇ ਜਿੱਤ ਦਰਜ ਕੀਤੀ। ਪਰੰਤੂ ਸਾਲ 2017 ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਹੱਥੋਂ ਢਿੱਲੋਂ ਨੂੰ 2432 ਵੋਟਾਂ ਨਾਲ ਹਰ ਦੇਖਣੀ ਪਈ ! ਬਰਨਾਲੇ ਵਿੱਚ ਕਾਂਗਰਸ ਨੂੰ ਜਿਓਂਦਿਆਂ ਕਰਨ ਤੇ ਪਾਰਟੀ ਨੂੰ ਜਿੱਤ ਦਿਵਾਉਣ ਦਾ ਸਿਹਰਾ ਸਿਰਫ ਢਿੱਲੋਂ ਦੇ ਸਿਰ ਹੀ ਬੰਨਿਆ ਜਾ ਸਕਦਾ ਹੈ। ਹੁਣ ਕੁਜ਼ ਮਹੀਨਿਆਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਢਿੱਲੋਂ ਅਤੇ ਟੀਮਾਂ ਵਲੋਂ ਵਿਕਾਸ ਕਾਰਜਾਂ ਤੇ ਲੋਕ ਮਸਲਿਆਂ ਤੇ ਫੋਕਸ ਕਰਦਿਆਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਜੇ ਕੇਵਲ ਸਿੰਘ ਢਿੱਲੋਂ 2022 ਦੀਆਂ ਅਗਲੀਆਂ ਵਿਧਾਨ ਸਭਾ ਜਿੱਤਦੇ ਹਨ ਤਾਂ ਸਾਬਕਾ ਮੁੱਖ ਮੰਤਰੀ ਬਰਨਾਲਾ ਤੋ ਬਾਅਦ ਦੂਜੇ ਲੀਡਰ ਹੋਣਗੇ ਜਿਹੜੇ ਤੀਜੀ ਵਾਰ ਜਿੱਤਣਗੇ ।ਬਰਨਾਲ਼ਾ ਚ ਤਾਜ਼ਾ ਸੁਪ੍ਰਸਪੇਸ਼ਲਟੀ ਹਸਪਤਾਲ, ਸੜਕਾਂ ਤੇ ਕਰੋੜਾਂ ਦੇ ਵਿਕਾਸ ,ਲੋਕ ਮਿਲਣੀਆਂ ਦੇ ਚਲਦਿਆਂ ਢਿੱਲੋਂ ਦੀ ਜਿੱਤ-ਹਾਰ ਇੱਕ ਵਾਰ ਉਨ੍ਹਾਂ ਦੇ ਵਿਰੋਧੀਆਂ ਤੋਂ ਜ਼ਿਆਦਾ ਉਹਨਾਂ ਦੇ ਨਜ਼ਦੀਕੀਆਂ ਤੇ ਟਿਕੀ ਹੈ



