17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਇੱਕ ਰਿਵਾਲਵਰ, 3 ਰੌਂਦ, ਅਫੀਮ ਤੇ ਕਾਰ ਸਮੇਤ ਇੱਕ ਕਾਬੂ ।

ਇੱਕ ਰਿਵਾਲਵਰ, 3 ਰੌਂਦ, ਅਫੀਮ ਤੇ ਕਾਰ ਸਮੇਤ ਇੱਕ ਕਾਬੂ ।

ਗਿਰਫ਼ਤਾਰ ਮੁਲਜ਼ਮ ਸੀ.ਆਈ.ਐੱਸ.ਐੱਫ. ਦਾ ਸਸਪੇਂਡ ਮੁਲਾਜ਼ਮ ਹੈ ।

ਦੋਰਾਹਾ (ਬਿਊਰੋ) : ਥਾਣਾ ਦੋਰਾਹਾ ਦੀ ਪੁਲਿਸ ਨੇ ਐੱਸਐੱਚਓ ਨਛੱਤਰ ਸਿੰਘ, ਥਾਣੇਦਾਰ ਬਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਨਾਕੇ ਦੌਰਾਨ ਸਸਪੈਂਡ ਮੁਲਾਜ਼ਮ ਪਾਸੋਂ 2 ਕਿੱਲੋ ਅਫੀਮ, 32 ਬੋਰ ਦੇ ਰਿਵਾਲਵਰ ਸਮੇਤ ਤਿੰਨ ਕਾਰਤੂਸ, ਸੀਆਈਐੱਸਐੱਫ ਫੋਰਸ ਦਾ ਸ਼ਨਾਖਤੀ ਕਾਰਡ ਹਾਸਿਲ ਬਰਾਮਦ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਲਾਗੇ ਨਾਕੇ ਦੌਰਾਨ ਕਾਰ ਚਾਲਕ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਡੈਸ਼ਬੋਰਡ ਵਿੱਚੋਂ ਅਫੀਮ ਬਰਾਮਦ ਹੋਈ। ਕਾਰ ਚਾਲਕ ਨੇ ਖ਼ੁਦ ਨੂੰ ਸੀਆਈਐੱਸਐੱਫ ਦਾ ਮੁਲਾਜ਼ਮ ਦੱਸਿਆ ਉਹਦੀ ਸ਼ਨਾਖਤ ਲਖਵਿੰਦਰ ਸਿੰਘ ਵਾਸੀ ਪਿੰਡ ਉਬੋਕੇ, ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਉਹਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰਨ ਮਗਰੋਂ ਰਿਮਾਂਡ ਹਾਸਿਲ ਕਰ ਲਿਆ ਹੈ।

ਦੂਜੇ ਮਾਮਲੇ ਵਿਚ ਐੱਸਐੱਚਓ ਨਛੱਤਰ ਸਿੰਘ ਦੀ ਅਗਵਾਈ ਹੇਠ ਦੋਰਾਹਾ ਵਿਚ ਨਾਕੇਬੰਦੀ ਦੌਰਾਨ ਵਿਅਕਤੀ ਨੂੰ 20 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ, ਜਿਸ ਦੀ ਪਛਾਣ ਪਵਨ ਕੁਮਾਰ ਵਾਸੀ ਰਾਮ ਨਗਰ, ਆਦਮਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।

Today Now News

RELATED ARTICLES
- Advertisment -

POPULAR POSTS