16.8 C
Chandigarh

TODAY NOW NEWS

Friday, March 20, 2026
HomeWEIRD NEWSਮਾਮੂਲੀ ਤਕਰਾਰ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ...

ਮਾਮੂਲੀ ਤਕਰਾਰ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ ਤਿੱਨ ਗੰਭੀਰ ਜ਼ਖਮੀ

ਪੁਲਸ ਵਲੋਂ ਗਿਆਰਾਂ ਤੇ ਬਾਈ ਨੇਮ ਅਤੇ ਪੰਦਰਾਂ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ 

ਤਰਨਤਾਰਨ (ਰਿੰਪਲ ਗੋਲਣ) : ਪੁਲਸ ਚੌਕੀ ਘਰਿਆਲਾ ਅਧੀਨ ਪੈਂਦੇ ਪਿੰਡ ਜੰਡ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਹੋਏ ਝਗੜੇ ਦੌਰਾਨ ਦੋ ਧਿਰਾਂ ਆਪਸ ਵਿੱਚ ਭਿੜੀਆਂ ਇਸ ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ  ਜ਼ਖ਼ਮੀ ਲੱਖਾ ਸਿੰਘ ਗੁਰਜੀਤ ਕੌਰ ਵੀਰਪਾਲ ਕੌਰ ਅਤੇ ਸੰਨੀ ਸਿੰਘ ਜੋ ਕਿ ਆਪਣੇ ਘਰ ਵਿਚ ਮੌਜੂਦ ਸੀ ਕਿ ਏਨੇ ਨੂੰ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਚਮਕੌਰ ਸਿੰਘ ਪੁੱਤਰ ਰੂੜ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਜਿਸ ਤੋਂ ਬਾਅਦ ਚਮਕੌਰ ਸਿੰਘ ਨੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਕੁਝ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਲੱਖਾ ਸਿੰਘ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਲੱਖਾ ਸਿੰਘ ਅਤੇ ਉਸ ਦੀ ਪਤਨੀ ਗੁਰਜੀਤ ਕੌਰ ਅਤੇ ਉਸਦੀ ਲੜਕੀ ਵੀਰਪਾਲ ਕੌਰ  ਅਤੇ ਉਸ ਦਾ ਜਵਾਈ ਸੰਨੀ ਸਿੰਘ ਵਾਸੀ ਪਿੰਡ ਚੁਤਾਲਾ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਕਿਸੇ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੇ ਜ਼ੇਰੇ ਇਲਾਜ ਸੰਨੀ ਸਿੰਘ ਵਾਸੀ ਪਿੰਡ ਚੁਤਾਲਾ ਦੀ ਮੌਤ ਹੋ ਗਈ ਹੈ

ਉਧਰ ਜਦ ਇਸ ਸਾਰੇ ਮਾਮਲੇ ਸਬੰਧੀ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਐੱਸ ਆਈ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਦਈ ਦੇ ਬਿਆਨਾਂ ਤੇ ਯਾਰਾ ਵਿਅਕਤੀਆਂ ਖ਼ਿਲਾਫ਼ ਬਾਈ ਨੇਮ ਅਤੇ ਪੰਦਰਾਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ 

Today Now News

RELATED ARTICLES
- Advertisment -

POPULAR POSTS