16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗਰੌਸਰੀ ਸਟੋਰ ਵਿਚ ਗੋਲੀਆਂ ਮਾਰ ਕੇ ਇਕ ਵਿਅਕਤੀ ਦੀ ਹੱਤਿਆ ਇਕ ਜਖਮੀ

ਗਰੌਸਰੀ ਸਟੋਰ ਵਿਚ ਗੋਲੀਆਂ ਮਾਰ ਕੇ ਇਕ ਵਿਅਕਤੀ ਦੀ ਹੱਤਿਆ ਇਕ ਜਖਮੀ

ਸੈਕਰਾਮੈਂਟੋ 8 ਫਰਵਰੀ (ਹੁਸਨ ਲੜੋਆ ਬੰਗਾ)- ਦੱਖਣ ਪੂਰਬ ਵਾਸ਼ਿੰਗਟਨ ਵਿਚ ਇਕ ਗਰੌਸਰੀ ਸਟੋਰ ਵਿੱਚ ਇਕ ਹਮਲਾਵਰ ਨੇ ਗੋਲੀਆਂ ਮਾਰ ਕੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਨੂੰ ਜਖਮੀ ਕਰ ਦਿੱਤਾ। ਪੁਲਿਸ ਅਨੁਸਾਰ ਗੋਲੀਬਾਰੀ ਰਿਚਲੈਂਡ, ਵਾਸ਼ਿੰਗਟਨ ਵਿਚ ਫਰੈਡ ਮੇਯਰ ਸਟੋਰ ਵਿਚ ਹੋਈ। ਰਿਚਲੈਂਡ ਪੁਲਿਸ ਦੇ ਕਮਾਂਡਰ ਕ੍ਰਿਸ ਲੀ ਨੇ ਕਿਹਾ ਹੈ ਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਗੋਲੀ ਚਲਣ ਉਪਰੰਤ ਸਟੋਰ ਵਿਚ ਹਫੜਾ ਦਫੜੀ ਮੱਚ ਗਈ ਤੇ ਗਾਹਕਾਂ ਤੇ ਵਰਕਰਾਂ ਨੇ ਇਧਰ ਉਧਰ ਲੁਕ ਕੇ ਆਪਣੀ ਜਾਨ ਬਚਾਈ। ਉਨਾਂ ਕਿਹਾ ਕਿ ਹਮਲਾਵਰ ਨੇ ਵਿਸ਼ੇਸ਼ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਹੈ ਹਾਲਾਂ ਕਿ ਗੋਲੀਆਂ ਚਲਾਉਣ ਪਿੱਛੇ ਉਸ ਦਾ ਮਕਸਦ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਨੇ ਸੀ ਸੀ ਟੀ ਵੀ ਕੈਮਰੇ ਵਿਚੋਂ ਲੈ ਕੇ ਸ਼ੱਕੀ ਹਮਲਾਵਰ ਦੀ ਤਸਵੀਰ ਵੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਉਹ ਹਥਿਆਰਬੰਦ ਹੈ ਇਸ ਲਈ ਜੇਕਰ ਕੋਈ ਉਸ ਨੂੰ ਵੇਖੇ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ।

Today Now News

RELATED ARTICLES
- Advertisment -

POPULAR POSTS