16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਰਫ ਦੇ ਤੋਦੇ ਹੇਠਾਂ ਆ ਕੇ ਇਕ ਵਿਅਕਤੀ ਤੇ ਦੋ ਕੁੱਤਿਆਂ ਦੀ...

ਬਰਫ ਦੇ ਤੋਦੇ ਹੇਠਾਂ ਆ ਕੇ ਇਕ ਵਿਅਕਤੀ ਤੇ ਦੋ ਕੁੱਤਿਆਂ ਦੀ ਮੌਤ

ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)-ਮਾਰਬਲ , ਕੋਲੋਰਾਡੋ ਨੇੜੇ ਸੜਕ ਉਪਰ ਜਾ ਰਹੇ ਲੋਕਾਂ ਉਪਰ ਬਰਫ ਦਾ ਤੋਦਾ ਡਿੱਗਣ ਕਾਰਨ ਇਕ ਵਿਅਕਤੀ ਮਾਰਿਆ ਗਿਆ। ਉਨਾਂ ਨਾਲ ਜਾ ਰਹੇ ਦੋ ਕੁੱਤਿਆਂ ਦੀ ਵੀ ਬਰਫ ਹੇਠਾਂ ਦੱਬਣ ਨਾਲ ਮੌਤ ਹੋ ਗਈ। ਕੋਲੋਰਾਡੋ ਅਵਲਾਂਚ ਇਨਫਰਮੇਸ਼ਨ ਸੈਂਟਰ ਅਨੁਸਾਰ ਇਕ ਖੱਡ ਦੇ ਨਾਲ ਉਘੜ ਦੁਘੜੀ ਸੜਕ ਉਪਰ 4 ਵਿਅਕਤੀ ਆਪਣੇ ਘਰ ਜਾ ਰਹੇ ਸਨ ਜਦੋਂ ਅਚਾਨਕ ਉਪਰੋਂ ਪਹਾੜੀ ਤੋਂ ਬਰਫ ਦਾ ਇਕ ਵੱਡਾ ਤੋਦਾ ਆ ਡਿੱਗਾ। ਬਰਫ ਦਾ ਤੋਦਾ ਡਿੱਗਣ ਨਾਲ 3 ਵਿਅਕਤੀ ਹੇਠਾਂ ਖੱਡ ਵਿਚ ਜਾ ਡਿੱਗੇ । ਜਿਨਾਂ ਵਿਚੋਂ ਦੋ ਅੱਧ ਪਚੱਧੇ ਬਰਫ ਵਿਚ ਦੱਬੇ ਗਏ ਤੇ ਉਹ ਕਿਸੇ ਤਰਾਂ ਆਪਣੇ ਆਪ ਨੂੰ ਬਚਾਉਣ ਵਿਚ ਸਫਲ ਰਹੇ। ਜਦ ਕਿ ਬਰਫ ਹੇਠਾਂ ਦੱਬਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਮਾਰੇ ਗਏ ਵਿਅਕਤੀ ਦੀ ਲਾਸ਼ ਤਕਰਬੀਨ ਡੇਢ ਮੀਟਰ ਉਚੇ ਬਰਫ ਦੇ ਢੇਰ ਵਿਚੋਂ ਕੱਢੀ ਗਈ। ਮ੍ਰਿਤਕ ਦੀ ਉਮਰ ਤਕਰੀਬਨ 27 ਸਾਲ ਹੈ ਜਿਸ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ।

Today Now News

RELATED ARTICLES
- Advertisment -

POPULAR POSTS