17.4 C
Chandigarh

TODAY NOW NEWS

Friday, March 20, 2026
HomeBREAKING NEWSਇੰਡਿਆਨਾਪੋਲਿਸ ਵਿਚ ਜਨਮ ਦਿਨ ਪਾਰਟੀ ਮੌਕੇ ਚੱਲੀਆਂ ਗੋਲੀਆਂ, ਇਕ ਮੌਤ, ਪੰਜ ਜ਼ਖਮੀ

ਇੰਡਿਆਨਾਪੋਲਿਸ ਵਿਚ ਜਨਮ ਦਿਨ ਪਾਰਟੀ ਮੌਕੇ ਚੱਲੀਆਂ ਗੋਲੀਆਂ, ਇਕ ਮੌਤ, ਪੰਜ ਜ਼ਖਮੀ

ਸੈਕਰਾਮੈਂਟੋ 11 ਅਪ੍ਰੈਲ (ਹੁਸਨ ਲੜੋਆ ਬੰਗਾ) ਇੰਡਿਆਨਾਪੋਲਿਸ ਵਿਚ ਨਾਈਟ ਕਲੱਬ ਵਿਚ ਐਤਵਾਰ ਤੜਕਸਾਰ ਤਕਰੀਬਨ 3.20 ਵਜੇ ਸਵੇਰੇ ਇਕ ਜਨਮ ਦਿਨ ਪਾਰਟੀ ਮੌਕੇ ਗੋਲੀਆਂ ਚੱਲਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ 5 ਹੋਰ ਜ਼ਖਮੀ ਹੋ ਗਏ। ਇੰਡਿਆਨਾਪੋਲਿਸ ਮੈਟਰੋਪੋਲਿਟਨ ਪੁਲਿਸ ਵਿਭਾਗ ਦੀ ਟੀਮ ਜਦੋਂ ਮੌਕੇ ਉਪਰ ਪੁੱਜੀ ਤਾਂ ਇਕ ਵਿਅਕਤੀ ਜਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਚੁੱਕਾ ਸੀ। ਜ਼ਖਮੀਆਂ ਵਿਚ 4 ਮਰਦ ਤੇ ਇਕ ਔਰਤ ਸ਼ਾਮਿਲ ਹੈ ਜਿਨਾਂ ਦੀ ਹਾਲਤ ਸਥਿੱਰ ਹੈ। ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ

Today Now News

RELATED ARTICLES
- Advertisment -

POPULAR POSTS