16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸਾਢੇ ਪੰਜ ਲੱਖ ਦੀ ਲੁੱਟ ਦੇ ਮਾਮਲੇ 'ਚ ਇਕ ਕਾਬੂ, ਦੋ ਫ਼ਰਾਰ

ਸਾਢੇ ਪੰਜ ਲੱਖ ਦੀ ਲੁੱਟ ਦੇ ਮਾਮਲੇ ‘ਚ ਇਕ ਕਾਬੂ, ਦੋ ਫ਼ਰਾਰ

ਸੋਮਵਾਰ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਖੋਹੇ ਸਨ ਪੈਸੇ

ਭਿੱਖੀਵਿੰਡ (ਜਸਵੀਰ ਸਿੰਘ) : ਜਾਂਚ ਅਧਿਕਾਰੀ ਏਐੱਸਆਈ ਜੱਸਾ ਸਿੰਘ ਨੇ ਦੱਸਿਆ ਕਿ ਸੋਮਵਾਰ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਪਿੰਡ ਸਾਂਧਰਾ ਦੇ ਪੁਲ ਤੋਂ ਬਲਵਿੰਦਰ ਸਿੰਘ ਤੇ ਉਸ ਦੇ ਪਿਤਾ ਜਰਨੈਲ ਸਿੰਘ ਕੋਲੋ ਸਾਢੇ ਪੰਜ ਲੱਖ ਰੁਪਏ ਖੋਹ ਲਏ ਸਨ। ਇਸ ਲੁੱਟ ਵਿਚ ਸ਼ਾਮਲ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 30 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ ਤੇ ਬਾਕੀ ਮੁਲਜ਼ਮਾਂ ਨੂੰ ਫੜਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਾਬਕਾ ਸਰਪੰਚ ਹਰਜੀਤ ਸਿੰਘ ਬੱਬੀ ਦਾ ਕਹਿਣਾ ਹੈ ਕਿ ਲੁੱਟ ਦੀ ਘਟਨਾ ਵਿਚ ਜੀਜਾ ਸਾਲਾ ਸਮੇਤ ਤਿੰਨ ਵਿਅਕਤੀ ਸ਼ਾਮਲ ਹਨ। ਪੁਲਿਸ ਬਾਕੀ ਮੁਲਜ਼ਮਾਂ ਨੂੰ ਜਲਦ ਗਿ੍ਫਤਾਰ ਕਰੇ।

Today Now News

RELATED ARTICLES
- Advertisment -

POPULAR POSTS