
ਬਰਨਾਲਾ,18 ,ਅਗਸਤ ( ਕਰਨਪ੍ਰੀਤ ਧੰਦਰਾਲ ) ਮਹੀਨੇ ਕੁ ਭਰ ਪਹਿਲਾਂ ਬਰਨਾਲੇ ਦੀ ਚਲਦੀ ਫਿਰਦੀ ਸਮਾਜ ਸੇਵੀ ਸੰਸਥਾ ਤੇ ਧੱਕੜ ਐਮ ਸੀ ਵਜੋਂ ਜਾਣੇ ਜਾਂਦੇ ਹੇਮ ਰਾਜ ਗਰਗ 80 ਸਾਲਾਂ ਦੇ ਬਜ਼ੁਰਗ ਤੇ ਆਪਣੇ ਪਿਤਾ ਜੀ ਦੇ ਬਹੁਤ ਹੀ ਮਾੜੇ ਦਿਨਾਂ ਦੇ ਸਹਿਜੋਗੀ ਰਹੇ ਪੁਰਾਣੇ ਮਿੱਤਰ ਧਰਮੇ(ਰਿਕਸ਼ਾ ਵਾਲੇ) ਨੂੰ ਮਿਲਿਆ ਸੀ ,ਜਿਸ ਦੀ ਮਦਦ ਕਰਦਿਆਂ ਅਜ਼ਾਦੀ ਦਿਹਾੜੇ ਤੇ ਇੱਕ ਨਵੀਂ ਰਿਕਸ਼ਾ ਦਿੱਤੀ ਕਿਉਂਕਿ ਪੁਰਾਣੀ ਰਿਕਸ਼ਾ ਰੋਜ ਖ਼ਰਾਬ ਰਿਹੰਦੀ ਸੀ,ਭਾਵੇਂ ਉਸਨੂੰ ਇ-ਰਿਕਸਾ਼ ਦੇਣ ਵਾਰੇ ਕਿਹਾ ਸੀ ਪਰ ਉਸ ਦੇ ਸ਼ਰੀਰ ਵਿੱਚ ਫੁਰਤੀ ਰਹੇ ਅਤੇ ਵਰਜਿਸ਼ ਹੁੰਦੀ ਰਹੇ ਇਹ ਕਿਹ ਕਿ ਜਵਾਬ ਦੇ ਗਿਆ ਮੈਨੂੰ ਤਾਂ ਪੈਰਾਂ ਨਾਲ ਚੱਲ ਵਾਲੀ ਹੀ ਠੀਕ ਹੈ ।ਇਸ ਵਿੱਚ ਇੱਕ ਕਾਮੇ ਦੀ ਇਮਾਨਦਾਰੀ ਵੀ ਝੱਲਕਦੀ ਹੈ। ਸਾਰਿਆਂ ਨੇ ਇੱਕ ਕਾਮੇ ਧਰਮੇ ਦੀ ਮੇਹਨਤ ਨੂੰ ਸਲੂਟ ਕਰਦਿਆਂ ਜੈ ਹਿੰਦ ਦੇ ਨਾਹਰੇ ਲਾਏ ! ਇਸ ਮੌਕੇ ਭਾਵੇਂ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਤੇ ਹੋਰ ਪਾਰਟੀ ਵਰਕਰ ਹਾਜ਼ਿਰ ਸਨ ਜਿਨ੍ਹਾਂ ਵਾਰੇ ਹੇਮ ਰਾਜ ਨੇ ਕਿਹਾ ਕਿ ਸਬੱਬੀ ਹੀ ਮਿਲ ਗਏ ਜਿਨ੍ਹਾਂ ਇਸ ਨੇਕ ਕੱਮ ਲਈ ਮੁਬਾਰਕਵਾਦ ਦਿੱਤੀ ! ਹੇਮ ਰਾਜ ਨੇ ਦੱਸਿਆ ਕਿ ਮੇਰੇ ਪਿਤਾ ਜੀ ਦੁੱਧ ਅਤੇ ਰਿਕਸ਼ਾ ਯੁਨਿਅਨ ਦੇ ਸੈਕਟਰੀ ਹੁੰਦੇ ਸੀ ਉਨ੍ਹਾਂ ਨਾਲ ਧਰਮਾਂ ਅਕਸਰ ਸਾਡੇ ਘਰੇ ਆਇਆ ਕਰਦਾ ਸੀ।ਅਸੀਂ ਊਸ ਨੂੰ ਚਾਚਾ ਕਿਹਾ ਕਰਦੇ ਸੀ ਮੇਰੇ ਪਿਤਾ ਜੀ ਦੀ ਸਾਲ 1980 ਵਿਚ ਮੋਤ ਹੋ ਗਈ ਸੀ ਧਰਮਾਂ ਚਾਚਾ 80 ਸਾਲ ਦੀ ਉਮਰ ਵਿੱਚ ਅੱਜ ਵੀ ਰਿਕਸ਼ਾ ਚਲਾਉਣਦਾ ਹੈ। ਧਰਮਾਂ ਉਹੀ ਕਪੜੇ, ਉਦਾਸੀ ਵਾਲਾ ਚਿਹਰਾ ਅਤੇ ਉਹੀ ਰਿਕਸ਼ਾ ਉਥੇ ਹੀ ਲਈ ਖੜ੍ਹਾ ਹੈ ਇਸ ਕਾਮੇ ਚਾਚੇ ਨਾਲ ਵਾਅਦਾ ਕੀਤਾ ਸੀ ਆਉਣ ਵਾਲੇ ਸਮੇਂ ਵਿੱਚ ਇਸ ਕਾਮੇ ਚਾਚੇ ਦੀ ਹਰ ਮੱਦਦ ਕਰਾਂਗਾ। ਓਧਰ
ਧਰਮੇ ਰਿਕਸ਼ਾ ਵਾਲੇ ਨੇ ਕਿਹਾ ਕਿ ਹੇਮ ਰਾਜ ਵਲੋਂ ਮਿਲੇ ਪਿਆਰ ਸਤਿਕਾਰ ਨੂੰ ਕਦੇ ਨਹੀਂ ਭੁਲਾ ਸਕਦਾ ਜਿਹਨੇ ਮੇਰੇ ਵਰਗੇ ਗਰੀਬ ਨੂੰ ਗਲ ਨਾਲ ਲੈ ਕੇ ਮੇਰਾ ਸਾਰਾ ਦੁੱਖ ਭਲਾ ਦਿੱਤਾ






