ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਗਿਣਤੀ ਕੇਂਦਰਾਂ ਦਾ ਵੇਰਵਾ ਜਾਰੀ

ਮੋਗਾ (ਹਰਪਾਲ ਸਹਾਰਨ) : ਮਿਤੀ 14 ਫਰਵਰੀ ਨੂੰ ਹੋਣ ਵਾਲੀ ਸਥਾਨਕ ਸਰਕਾਰਾਂ ਵਿਭਾਗ ਦੀ ਆਮ ਚੋਣ ਲਈ ਗਿਣਤੀ ਕੇਂਦਰ ਨਿਰਧਾਰਤ ਕਰ ਦਿੱਤੇ ਗਏ ਹਨ। ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਸਵੇਰੇ 9:00 ਵਜੇ ਸ਼ੁਰੂ ਹੋਵੇਗੀ। ਗਿਣਤੀ ਕੇਂਦਰਾਂ ਦਾ ਵੇਰਵਾ ਅੱਜ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ਼੍ਰੀ ਸੰਦੀਪ ਹੰਸ ਵੱਲੋਂ ਜਾਰੀ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਨਗਰ ਨਿਗਮ ਮੋਗਾ ਦੇ ਸਾਰੇ ਵਾਰਡਾਂ ਦੀ ਗਿਣਤੀ ਸਰਕਾਰੀ ਆਈ ਟੀ ਆਈ, ਜੀ ਟੀ ਰੋਡ ਮੋਗਾ ਵਿਖੇ ਕਰਵਾਈ ਜਾਵੇਗੀ। ਇਸੇ ਤਰ੍ਹਾਂ ਨਗਰ ਕੌਂਸਲ ਕਮੇਟੀ ਕੋਟ ਇਸੇ ਖਾਂ ਦੇ ਸਾਰੇ ਵਾਰਡਾਂ ਦੀ ਗਿਣਤੀ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਕੋਟ ਇਸੇ ਖਾਂ ਵਿਖੇ, ਨਿਹਾਲ ਸਿੰਘ ਵਾਲਾ ਦੀ ਗਿਣਤੀ ਕਮਲਾ ਨਹਿਰੂ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਅਤੇ ਬਧਨੀ ਕਲਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਧਨੀ ਕਲਾਂ ਵਿਖੇ ਹੋਵੇਗੀ।
ਉਹਨਾਂ ਕਿਹਾ ਕਿ ਵੋਟਾਂ ਪੈਣ ਤੋਂ ਬਾਅਦ ਸਾਰੀਆਂ ਬਿਜਲਈ ਵੋਟਿੰਗ ਮਸ਼ੀਨਾਂ ਇਹਨਾਂ ਸਥਾਨਾਂ ਉੱਤੇ ਹੀ ਤਿਆਰ ਕੀਤੇ ਸਟਰੋਂਗ ਰੂਮਾਂ ਵਿੱਚ ਸੁਰੱਖਿਆ ਸਹਿਤ ਰੱਖੀਆਂ ਜਾਣਗੀਆਂ।




