17.1 C
Chandigarh

TODAY NOW NEWS

Thursday, March 19, 2026
Homeਪੰਜਾਬਕਪੂਰਥਲਾ / ਫਗਵਾੜਾਪੰਜਾਬ ਸਰਕਾਰ ਵਲੋਂ ਕੇਂਦਰੀ ਜੇਲ੍ਹ ਕਪੂਰਥਲਾ ਤੋਂ ‘ਸੰਕਲਪ’ ਪ੍ਰਾਜੈਕਟ ਸ਼ੁਰੂ

ਪੰਜਾਬ ਸਰਕਾਰ ਵਲੋਂ ਕੇਂਦਰੀ ਜੇਲ੍ਹ ਕਪੂਰਥਲਾ ਤੋਂ ‘ਸੰਕਲਪ’ ਪ੍ਰਾਜੈਕਟ ਸ਼ੁਰੂ

ਕਪੂਰਥਲਾ, 8 ਦਸੰਬਰ(ਨਿਰਮਲ ਸਿੰਘ) ਪੰਜਾਬ ਸਰਕਾਰ ਵਲੋਂ ਜੇਲ੍ਹਾਂ ਅੰਦਰ ਬੰਦੀਆਂ ਦੇ ਜੀਵਨ ਵਿਚ ਸੁਧਾਰ ਲਈ ਅੱਜ ਕੇਂਦਰੀ ਜੇਲ੍ਹ ਕਪੂਰਥਲਾ ਤੋਂ ‘ਸੰਕਲਪ’ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਸੂਬੇ ਦੀਆਂ 8 ਜੇਲ੍ਹਾਂ ਅੰਦਰ ਬੰਦੀਆਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇ ਕੇ ਹੁਨਰਮੰਦ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਦੀ ਸ਼ੁਰੂਆਤ ਸੂਬੇ ਦੇ ਤਕਨੀਕੀ ਸਿੱਖਿਆ, ਰੁਜ਼ਗਾਰ ਉਤਪਤੀ ਤੇ ਬਾਗਬਾਨੀ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਕੀਤੀ।

ਪਹਿਲੇ ਦੌਰ ਵਿਚ ਅੰਮ੍ਰਿਤਸਰ, ਫਿਰੋਜ਼ਪੁਰ, ਕਪੂਰਥਲਾ, ਫਰੀਦਕੋਟ, ਬਠਿੰਡਾ, ਨਾਭਾ ਤੇ ਪਟਿਆਲਾ ਤੇ ਲੁਧਿਆਣਾ (ਵੂਮੈਨ ਜੇਲ੍ਹ) ਵਿਖੇ ਬੰਦੀਆਂ ਨੂੰ 400 ਘੰਟੇ ਦੇ ਕੋਰਸ ਕਰਵਾਏ ਜਾਣਗੇ ਜਿਸ ਤਹਿਤ ਉਨ੍ਹਾਂ ਨੂੰ ਰਾਜ ਮਿਸਤਰੀ, ਕਾਰਪੇਂਟਰ, ਬਿਊਟੀ ਥੈਰੇਪਿਸਟ, ਮੈਸਨ, ਪੇਂਟਰ, ਹੈਲਪਰ, ਇਲੈਕਟ੍ਰੀਸ਼ਨ ਤੇ ਪਲੰਬਰ ਦੇ ਕੋਰਸ ਕਰਵਾਏ ਜਾਣਗੇ। ਕੋਰਸ ਪੂਰਾ ਕਰਨ ਉਪਰੰਤ ਯੋਗਤਾ ਅਨੁਸਾਰ ਬੰਦੀਆਂ ਨੂੰ ਜੇਲ੍ਹ ਵਿਚ ਹੀ ਰੁਜ਼ਗਾਰ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਮਹਿਲਾ ਬੰਦੀਆਂ ਲਈ ਸਹਾਇਕ ਬਿਊਟੀ ਥੈਰੇਪਿਸਟ ਕੋਰਸ ਦੀ ਸ਼ੁਰੂਆਤ ਵੀ ਕਰਵਾਈ।

ਉਨ੍ਹਾਂ ਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਹੁਨਰ ਵਿਕਾਸ ਲਈ ਸ਼ੁਰੂ ਕੀਤੇ ਕੋਰਸਾਂ ਦਾ ਲਾਹਾ ਲੈ ਕੇ ਇਕ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ ‘ ਪੰਜਾਬ ਪ੍ਰੀਜੈਨ ਡਿਵੈਲਪਮੈਂਟ ਬੋਰਡ ’ ਦੀ ਸ਼ਥਾਪਨਾ ਕੀਤੀ ਗਈ ਹੈ,ਤਾਂ ਜੋ ਜੇਲ੍ਹਾਂ ਦਾ ਹੋਰ ਸੁਧਾਰ ਕਰਕੇ ਬੰਦੀਆਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾ ਸਕੇ। ਇਸ ਤੋਂ ਇਲਾਵਾ ਬੰਦੀਆਂ ਵਲੋਂ ਬਣਾਏ ਜਾਂਦੇ ਸਮਾਨ ਲਈ ਪੰਜਾਬ ਸਰਕਾਰ ਵਲੋਂ ਵੱਖ-ਵੱਖ ਕੰਪਨੀਆਂ ਨਾਲ 4 ਐਮ.ਓ.ਯੂ. ਦਸਤਖਤ ਕੀਤੇ ਗਏ ਹਨ, ਜਿਸ ਤਹਿਤ ਉਹ ਬੰਦੀਆਂ ਵਲੋਂ ਤਿਆਰ ਕੀਤੇ ਸਮਾਨ ਦੀ ਖਰੀਦ ਤੇ ਬਰੈਂਡਿੰਗ ਕਰਨਗੇ।

ਉਨ੍ਹਾਂ ਏ.ਡੀ.ਜੀ.ਪੀ. ਜੇਲ੍ਹਾਂ ਸ਼੍ਰੀ ਪ੍ਰਵੀਨ ਕੁਮਾਰ ਸਿਨਹਾ ਨੂੰ ਕਿਹਾ ਕਿ ਉਹ ਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਨਾਲ ਰਾਬਤਾ ਕਾਇਮ ਕਰਕੇ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਸਿਖਲਾਈ ਪ੍ਰਬੰਧਾਂ ਨੂੰ ਹੋਰ ਪੁਖਤਾ ਤੇ ਤਿਆਰ ਸਮਾਨ ਦੀ ਖਪਤ ਦਾ ਪ੍ਰਬੰਧ ਕਰਨ।

ਉਨ੍ਹਾਂ ਇਸ ਮੌਕੇ ਬੰਦੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਵਿਜ਼ਟਰ ਬੁੱਕ ਵਿਚ ਆਪਣਾ ਸੰਦੇਸ਼ ਵੀ ਦਰਜ ਕੀਤਾ। ਉਨ੍ਹਾਂ ਬੰਦੀਆਂ ਵਲੋਂ ਤਿਆਰ ਕੀਤੇ ਝੂਲੇ, ਸੈਨੇਟਰੀ ਦਾ ਸਮਾਨ, ਗਮਲੇ ਸਟੈਂਡ, ਪਾਰਲਰ ਦਾ ਸਮਾਨ ਆਦਿ ਦਾ ਵੀ ਨਿਰੀਖਣ ਕੀਤਾ।

ਇਸ ਮੌਕੇ ਏ.ਡੀ.ਜੀ.ਪੀ ਜੇਲ੍ਹਾਂ ਸ਼੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਦੱਸ਼ਿਆ ਕਿ ਪੰਜਾਬ ਜੇਲ੍ਹ ਵਿਭਾਗ ਵਲੋਂ ਬੰਦੀਆਂ ਦੀ ਸਿੱਖਿਆ ਲਈ ‘ਸਿੱਖਿਆ ਦਾਤ’ ਤੇ ਉਨ੍ਹਾਂ ਨੂੰ ਪੂਰੇ ਪਰਿਵਾਰ ਨਾਲ ਮੁਲਾਕਾਤ ਕਰਵਾਉਣ ਦੀ ਵਿਵਸਥਾ ਲਈ ‘ਗਲਵਕੜੀ’ ਪ੍ਰਾਜੈਕਟ 13 ਦਸੰਬਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ।

‘ਸਿੱਖਿਆ ਦਾਤ’ ਪ੍ਰਾਜਕੈਟ ਤਹਿਤ ਬੰਦੀਆਂ ਲਈ 10 ਵੀਂ ਜਮਾਤ ਨੈਸ਼ਨਲ ਓਪਨ ਸਕੂਲ ਤਹਿਤ ਕਰਵਾਈ ਜਾਵੇਗੀ ਜਿਸ ਲਈ ਰਜਿਸਟ੍ਰੇਸ਼ਨ ਵੀ 13 ਦਸੰਬਰ ਤੋਂ ਹੀ ਸ਼ੁਰੂ ਹੋ ਰਹੀ ਹੈ।

ਇਸ ਤੋਂ ਇਲਾਵਾ ਬਿਲਕੁਲ ਅਨਪੜ੍ਹ ਬੰਦੀਆਂ ਲਈ ਹਸਤਾਖਰ ਕਰਨ ਤੇ ਅੱਖਰਾਂ ਦੀ ਪਛਾਣ ਲਈ ਮੁੱਢਲੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸ਼ਿਆ ਕਿ ਬੰਦੀਆਂ ਲਈ 181 ਹੈਲਪਲਾਇਨ ਸ਼ੁਰੂ ਕੀਤੀ ਗਈ ਹੈ, ਜਿਸ ਉੱਪਰ ਬੰਦੀ ਜੇਲ੍ਹ ਵਿਚਲੇ ਪੀ.ਸੀ.ਓਜ਼ ਤੋਂ ਆਪਣੀ ਸਮੱਸ਼ਿਆ ਦਰਜ ਕਰਵਾ ਸਕਣਗੇ।

ਰੁਜਗਾਰ ਉਤਪਤੀ ਵਿਭਾਗ ਦੇ ਵਧੀਕ ਮਿਸ਼ਨ ਡਾਇਰੈਕਟਰ ਰਾਜੇਸ਼ ਤਿ੍ਰਪਾਠੀ ਨੇ ਬੰਦੀਆਂ ਨੂੰ ਜੇਲ੍ਹਾਂ ਵਿਚ ਚਲਾਏ ਜਾ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਬੰਦੀਆਂ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਭੰਗੜਾ ਤੇ ਗਿੱਧਾ ਪੇਸ਼ ਕੀਤਾ ਗਿਆ, ਜਿਸ ਨੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ।

ਇਸ ਤੋਂ ਪਹਿਲਾਂ ਜੇਲ੍ਹ ਵਿਖੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਤੇ ਜੇਲ੍ਹ ਸੁਪਰਡੈਂਟ ਸ਼੍ਰੀ ਗੁਰਨਾਮ ਲਾਲ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ।

ਇਸ ਮੌਕੇ ਰੂਪ ਕੁਮਾਰ ਅਰੋੜਾ ਆਈ.ਜੀ. ਜੇਲ੍ਹਾਂ, ਸੁਖਮਿੰਦਰ ਸਿੰਘ ਮਾਨ ਡੀ.ਆਈ.ਜੀ. ਜੇਲ੍ਹਾਂ, ਅਮਨੀਤ ਕੌਂਡਲ ਡੀ.ਆਈ.ਜੀ. ਜੇਲ੍ਹਾਂ , ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ, ਅਨੁਰਾਗ ਕੁਮਾਰ ਸੁਪਰਡੈਂਟ, ਐਸ.ਪੀ. ਜਸਬੀਰ ਸਿੰਘ, ਕੌਂਸਲਰ ਨਰਿੰਦਰ ਮਨਸੂ ਤੇ ਦੀਪਕ ਸਲਵਾਨ ਵੀ ਮੌਜੂਦ ਸ

ਕੈਪਸ਼ਨ-ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਬੰਦੀਆਂ ਨਾਲ ਮੁਲਾਕਾਤ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਹੋਰ।

Today Now News

RELATED ARTICLES
- Advertisment -

POPULAR POSTS