ਸਟਾਫ ਵਲੋ ਮੌਨ ਵਰਤ ਰੱਖਿਆ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ : ਦਫਤਰ ਜਿਲਾ ਲੋਕ ਸੰਪਰਕ ਅਫਸਰ ਸ੍ਰੀ ਮੁਕਤਸਰ ਸਾਹਿਬ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਸ੍ਰ; ਗਰਜੰਟ ਸਿੰਘ ਸੀਨੀਅਰ ਸਹਾਇਕ ਸੀ.ਐਚ.ਸੀ. ਦੋਦਾ ਦੀ ਕੋਰੋਨਾ ਕਾਰਨ ਹੋਈ ਮੌਤ ਤੇ ਦਫਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਟਾਫ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਮੌਨ ਵਰਤ ਰੱਖਿਆ ਗਿਆ ।
ਕੋਰੋਨਾ ਮਹਾਂਮਾਰੀ ਪੂਰੇ ਸੰਸਾਰ ਵਿਚ ਮਨੁਖਤਾ ਨੂੰ ਜਾਨੀ ਨੁਕਸਾਨ ਪਹੁੰਚਾ ਰਹੀ ਹੈ । ਇਸ ਮਹਾਂਮਾਰੀ ਨਾਲ ਪੰਜਾਬ ਵਿਚ ਬਹੁਤ ਵੀ ਕੀਮਤੀ ਜਾਂਨਾਂ ਜਾ ਰਹੀਆਂ ਹਨ ਤੇ ਇਹ ਬਿਮਾਰੀ ਰੁਕਣ ਦਾ ਨਾਮ ਨਹੀ ਲੈ ਰਹੀ । ਭਾਵੇਂ ਪੰਜਾਬ ਸਰਕਾਰ ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਵਲੋ ਹਰ ਪੱਧਰ ਤੇ ਲਗਾਤਾਰ ਕੋਰੋਨਾ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ । ਇਸ ਤਰਾਂ ਸਿਹਤ ਵਿਭਾਗ ਵਿਚ ਸੀਨੀਅਰ ਸਹਾਇਕ ਵਜੋ ਸੀ.ਐਚ.ਸੀ. ਦੋਦਾ ਵਿਖੇ ਕੰਮ ਕਰਦੇ ਸ੍ਰ ਗੁਰਜੰਟ ਸਿੰਘ ਦੀ ਕੋਰੋਨਾ ਕਾਰਨ ਅਚਾਨਕ ਮੁਸ਼ਕਲ ਵੱਧਣ ਤੇ ਮੌਤ ਹੋ ਗਈ ਹੈ । ਜਿਸ ਕਾਰਨ ਸਿਹਤ ਵਿਭਾਗ, ਉਨਾ ਦਾ ਪਰਿਵਾਰ ਅਤੇ ਸਮਾਜ ਨੂੰ ਬਹੁਤ ਘਾਟਾ ਪੈ ਗਿਆ ਹੈ । ਦਫਤਰ ਸਿਵਲ ਸਰਜਲ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰ; ਗਰਜੰਟ ਸਿੰਘ ਸੀਨੀਅਰ ਅਸਿਸਿਟੈਟ ਦੀ ਬੇ-ਵਕਤੀ ਮੌਤ ਕਾਰਨ ਸਟਾਫ ਵਲੋ ਮੌਨ ਵਰਤ ਰੱਖਿਆ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੌਕੇ ਡਾ ਰੰਜੂ ਸਿੰਗਲਾ ਜਿਲਾ ਪਰਿਵਾਰ ਭਲਾਈ ਅਫਸਰ, ਡਾ ਕੇ ਐਸ ਧਾਲੀਵਾਲ, ਡਾ ਵਿਕਰਮ ਅਸੀਜਾ ਅਤੇ ਡਾ ਪਰਮਦੀਪ ਸਿੰਘ , ਮਾਸ ਮੀਡੀਆ ਵਿੰਗ, ਮਲੇਰੀਆ ਵਿੰਗ, ਮਨਿਸਟਰੀਅਲ ਸਟਾਫ ਅਤੇ ਹੋਰ ਸਟਾਫ ਮੈਬਰ ਹਾਜਰ ਸਨ । ਡਾ ਰੰਜੂ ਸਿੰਗਲਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਤੋ ਹਰ ਮਨੁਖ ਪ੍ਰਭਾਵਿਤ ਹੋਇਆ ਹੈ, ਸਾਡੇ ਸਮਾਜ ਵਿਚੋ ਕੀਮਤੀ ਮਨੁੱਖੀ ਜਿੰਦਗੀਆਂ ਜਾ ਰਹੀਆਂ ਹਨ । ਇਥੌ ਤੱਕ ਕੋਰੋਨਾ ਯੋਧੇ ਜੋ ਕਿ ਮਹਾਂਮਾਰੀ ਨਾਲ ਟਾਕਰਾ ਕਰਦੇ ਹੋਏ ਕੋਰਨਾ ਦੀ ਲਪੇਟ ਵਿਚ ਆ ਰਹੇ ਹਨ ਜਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ । ਉਨਾ ਕਿਹਾ ਕਿ ਗੁਰਜੰਟ ਸਿੰਘ ਪਿਛਲੇ ਕੁਝ ਦਿਨਾ ਤੋ ਬਿਮਾਰ ਸਨ ਅਤੇ ਅੱਜ ਆਪਣੀ ਜਿੰਦਗੀ ਦੀ ਬਾਜੀ ਹਾਰ ਗਏ ਹਨ । ਜੋ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਤੇ ਪਰਿਵਾਰ ਤੇ ਮੁਸ਼ਕਲ ਦੀ ਘੜੀ ਹੈ । ਉਨਾ ਕਿਹਾ ਕਿ ਸਿਹਤ ਵਿਭਾਗ ਉਨ੍ਹਾਂ ਦੇ ਪਰਿਵਾਰ ਦੇ ਦੁੱਖ ਵਿਚ ਵਿਚ ਸ਼ਰੀਕ ਹੈ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ।






