17.4 C
Chandigarh

TODAY NOW NEWS

Friday, March 20, 2026
Homeਲਾਈਫ ਸਟਾਈਲਸਿਹਤਥਾਇਰਾਡ ਤੇ ਆਇਉਡੀਨ

ਥਾਇਰਾਡ ਤੇ ਆਇਉਡੀਨ

ਦੋਸਤੋ ਅਜ ਸੰਖੇਪ ਵਿੱਚ ਥਾਇਰਾਡ ਸਬੰਧੀ ਜਾਣਕਾਰੀ ਹਾਸਲ ਕਰਾਂਗੇ। ਸਿਹਤ ਰਖਵਾਲੇ ਕਿਉਂ ਨਹੀਂ ਥਾਇਰਾਡ ਠੀਕ ਕਰਨਾ ਚਾਹੁੰਦੇ? ਕਿਉਂ ਨਹੀਂ ਸਹੀ ਟੈਸਟ ਕਰਵਾਏ ਜਾਂਦੇ ? ਕਿਉ TSH ਨੂੰ ਹੀ ਟੈਸਟ ਦਾ ਆਧਾਰ ਬਣਾਇਆ ਜਾਂਦਾ ਹੈ? ਕਿਉਂ Synthroid, levothyroxine ਹੀ ਦਿੱਤੀ ਜਾਂਦੀ ਹੈ?
ਥਾਇਰਾਡ T4, T3, RT3 ( reverse T3) ਹਾਰਮੋਨ ਬਣਾਉਂਦਾ ਹੈ। T3 active ਹਾਰਮੋਨ ਹੈ। ਇਹ ਹਾਰਮੋਨ ਆਇਉਡੀਨ ਤੋਂ ਬਣਦੇ ਹਨ। ਚਾਰ ਆਇਉਡੀਨ ਜੋੜਨ ਨਾਲ ਟੀ 4, ਤਿੰਨ ਆਇਉਡੀਨ ਨਾਲ ਟੀ 3, ਉਲਟ ਪਾਸੇ ਆਇਉਡੀਨ ਜੋੜਨ ਨਾਲ ਰਿਵਰਸ ਟੀ 3 ਬਣਦਾ ਹੈ। ਜਿਵੇਂ ਕਾਰ ਚਲਾਉਣ ਲਈ ਬ੍ਰੇਕ ਤੇ ਰੇਸ ਦੀ ਲੋੜ ਪੈਂਦੀ ਹੈ ਇਸੇ ਤਰਾਂ ਸਰੀਰ ਨੂੰ ਚਲਾਉਣ ਲਈ ਟੀ 3, ਰਿਵਰਸ ਟੀ 3 ਦੀ ਲੋੜ ਪੈਂਦੀ ਹੈ।
ਥਾਇਰਾਡ ਬਾਰੇ ਪੂਰਨ ਜਾਣਕਾਰੀ ਸਮਝਣ ਲਈ Total T4, Free T4, Total T3, free T3, Reverse T3 test ਕਰਵਾਉਣੇ ਚਾਹੀਦੇ ਹਨ।
ਟੋਟਲ ਟੀ 4 ਦਾ ਮਤਲਬ Bound with protein and unbound ( free) together, free T4 ਦਾ ਮਤਲਬ ਜਿਹੜਾ ਅਸੀਂ ਵਰਤ ਸਕਦੇ ਹਾਂ। ਰਿਵਰਸ ਟੀ 3 ਸਾਡਾ ਸਰੀਰ ਉਦੋਂ ਵਰਤਦਾ ਹੈ ਜਦੋਂ ਅਸੀਂ ਸਟਰੈਸ ਜਾਂ ਕਿਸੇ ਹੋਰ ਬੀਮਾਰੀ ਨਾਲ ਜੂਝ ਰਹੇ ਹੁੰਦੇ ਹਾਂ। ਸਾਡਾ ਸਰੀਰ ਇਨਰਜੀ ਸੇਵ ਕਰਕੇ ਲੋੜੀਂਦੇ ਅੰਗ ਨੂੰ ਸਪਲਾਈ ਕਰਦਾ ਹੈ।
ਇਸ ਲਈ ਰਿਵਰਸ ਟੀ 3 ਟੈਸਟ ਬਹੁਤ ਜਰੂਰੀ ਹੈ। ਫਰੀ ਟੀ 3 ਦੇ ਨਾਲ ਜੇਕਰ ਰਿਵਰਸ ਟੀ 3 ਵਧਿਆ ਹੋਇਆ ਹੈ ਤਾਂ ਸਰੀਰਕ ਇੰਜਣ ਸਲੋ ਹੋ ਜਾਵੇਗਾ। ਜਿਵੇਂ ਤੁਸੀਂ ਕਾਰ ਭਜਾਉਣ ਲਈ ਰੇਸ ਦਬਾਈ ਜਾਂਦੇ ਹੋ ਤੇ ਨਾਲ ਦੀ ਨਾਲ ਬ੍ਰੇਕ ਵੀ ਦਬਾਈ ਜਾਵੋ। ਕਾਰ ਨਹੀਂ ਭਜੇਗੀ।
ਸਿੰਥਰਾਇਡ ਦਵਾਈ ਵਿੱਚ ਟੀ 4 ਹੀ ਹੁੰਦਾ ਹੈ ਤੇ ਥਾਇਰਾਡ ਪੇਸ਼ੈਂਟ ਟੀ 4 ਨੂੰ ਟੀ 3 ਵਿੱਚ ਤਬਦੀਲ ਕਰਨ ਵਿਚ ਅਸਮਰੱਥ ਹੁੰਦਾ ਹੈ।
ਡਾਕਟਰ ਸਿੰਥਰਾਇਡ ਟੀ 4 ਦੀ ਡੋਜ ਵਧਾਈ ਜਾਂਦੇ ਹਨ। ਵਾਧੂ ਟੀ 4 ਸਿਰਫ਼ ਰਿਵਰਸ ਟੀ 3 ਵਿੱਚ ਹੀ ਤਬਦੀਲ ਹੋ ਜਾਂਦਾ ਹੈ ਤੇ ਥਾਇਰਾਡ ਨੂੰ ਬ੍ਰੇਕ ਲਗਣ ਕਾਰਨ ਮਰੀਜ ਠੀਕ ਨਹੀਂ ਫੀਲ ਕਰਦਾ। ਮਰੀਜ ਨੂੰ ਠੀਕ ਕਰਨ ਲਈ ਆਇਉਡੀਨ, ਜਿੰਕ, ਆਇਰਨ, ਸੈਲੇਨੀਅਮ ਦੀ ਲੋੜ ਪੈਂਦੀ ਹੈ ਇਹ ਤਤ ਟੀ 4 ਨੂੰ ਟੀ 3 ਵਿੱਚ ਬਦਲਦੇ ਹਨ। NDT natural desiccated thyroid, cytomel ( T3) ਦਵਾਈ ਦੇਣੀ ਚਾਹੀਦੀ ਹੈ ਜਿਹੜੀ ਕੇ ਡਾਕਟਰ ਨਹੀਂ ਦਿੰਦੇ ਤੇ ਮਰੀਜ ਕਦੇ ਵੀ ਠੀਕ ਨਹੀਂ ਹੁੰਦਾ। ਥਾਇਰਾਡ ਠੀਕ ਨਾ ਹੋਣ ਨਾਲ ਹੇਠ ਲਿਖੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਹਨ। ਇਕ ਥਾਇਰਾਡ ਦੀ ਸਹੀ ਦਵਾਈ ਵੇਚਣ ਨਾਲ ਸਾਰੀਆਂ ਦਵਾਈਆਂ ਦੀ ਵਿਕਰੀ ਬੰਦ ਹੋਣ ਕਾਰਨ ਕੰਪਨੀਆਂ ਨੂੰ ਬਹੁਤ ਘਾਟਾ ਪੈ ਜਾਂਦਾ ਹੈ।
1 ਕੋਲੈਸਟਰੋਲ ਵਧ ਜਾਂਦਾ ਹੈ।
2 ਬਲਡ ਪਰੈਸ਼ਰ ਵਧਦਾ ਹੈ।
3 ਡਾਇਆਬੀਟੀਜ ਦੀ ਬੀਮਾਰੀ ਹੋ ਸਕਦੀ ਹੈ।
4 PCOS, PMS, Fibroid ( breast, uterine, ovarian), cancer
5 Prostate problems ਪਰਾਸਟੇਟ ਵਧਣਾ, ਕੈਂਸਰ, ਪਿਸ਼ਾਬ ਵਹਾਅ ਘਟਣਾ। ਕਈ ਲੋਕ ਪਰਾਸਟੇਟ ਕਢਵਾ ਕੇ ਹੀ ਡਾਕਟਰ ਦੀ ਪਰਸੰਸਾ ਕਰਦੇ ਨਹੀਂ ਥਕਦੇ।
ਇਸੇ ਤਰਾਂ ਲੇਡੀਜ ਛਾਤੀ, ੳਵਰੀ, ਯੂਟਰਿਸ ਕਢਵਾ ਦਿੰਦੀਆਂ ਹਨ ਡਾਕਟਰ ਮਗਰ ਲਗ ਕੇ। ਇਸ ਤੋਂ ਬਚਿਆ ਜਾ ਸਕਦਾ ਹੈ।। ਫਿਬਰਾਇਡਜ ਐਸਟਰੋਜਨ ( dirty) estrogen, estradiol, xenoestrogen ਵਧਣ ਨਾਲ ਹੁੰਦੇ ਹਨ ਤੇ ਆਇਉਡੀਨ ਐਸਟਰੋਜਨ ਘਟਾਉਂਦੀ ਹੈ।
ਇਸੇ ਤਰਾਂ ਆਇਉਡੀਨ ਤੇ ਸੈਲੇਨੀਅਮ ਪਰਾਸਟੇਟ ਨੂੰ ਠੀਕ ਰਖਦੇ ਹਨ।
6 ਕਬਜ ਰਹਿਣੀ
7 Dry eyes, lacrimal glands need iodine to produce tears.
8 ਮੂੰਹ ਸੁਕਣਾ dry mouth, saliva ਥੁਕ ਘਟ ਬਨਣਾ salivary glands need iodine too.
9 Poor blood circulation ਹਧ ਪੈਰ ਠੰਡੇ ਰਹਿਣੇ
10 ਬਾਲ ਝੜਨ, ਖੁਸ਼ਕ ਅੱਡੀਆਂ, ਬਿਆਈਆਂ
11 ਆਈਬਰੋਜ ਦੇ ਵਾਲ ਝੜਨਾ।
12 Infertility ਬਚਾ ਪੈਦਾ ਨਾ ਹੋਣਾ।
ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਰੋਗ ਸਿਰਫ ਥਾਇਰਾਡ ਦੀ ਬਿਮਾਰੀ ਨਾਲ ਹੀ ਲਗਦੇ ਹਨ।
ਪੂਰਨ ਜਾਣਕਾਰੀ ਲਈ ਰੇਡੀਓ ਚੰਨ ਪਰਦੇਸੀ ਤੇ ਪ੍ਰੋਫੈਸਰ ਗੁਰਬਚਨ ਸਿੰਘ ਮਾਨ ਸਾਹਿਬ ਨਾਲ ਮੇਰੀ ਰੇਡੀਓ ਟਾਕ ਸੁਣਨਾ ਨਾ ਭੁਲਿਉ।
ਦਿਨ ਬੁੱਧਵਾਰ ਸਮਾਂ 7 pm Alberta, 7:30 am India Thursday. ਬਾਕੀ ਜਾਣਕਾਰੀ ਇਹਨਾਂ ਦੀ ਫੇਸਬੁੱਕ ਪੋਸਟ ਤੋਂ ਲੈ ਸਕਦੇ ਹੋ।
ਸੁਖਵਿੰਦਰ ਸਿੰਘ ਬਰਾੜ
1 587 830 2930 Canada

Today Now News

RELATED ARTICLES
- Advertisment -

POPULAR POSTS