ਡਾ. ਓਬਰਾਏ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਦਾ ਵੀ ਖ਼ਾਸ ਤੌਰ ਤੇ ਧੰਨਵਾਦ ਕੀਤਾ

ਪਟਿਆਲਾ (ਹਰਜਿੰਦਰ ਸਿੰਘ ਕਤਨਾ) : ਦੁਬਈ ਦੇ ਸਟਾਰ ਜੈਮ ਗਰੁੱਪ ਮੁੱਖੀ ਭਾਵੇਸ਼ ਜਾਵੇਰੀ ਤੋਂ ਬਾਅਦ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਅਤੇ ਦੁਬਈ ਦੇ ਉੱਘੇ ਬਿਜ਼ਨੈੱਸਮੈਨ ਡਾ ਐੱਸਪੀ ਸਿੰਘ ਓਬਰਾਏ ਅੰਤਰਰਾਸ਼ਟਰੀ ਫਲਾਈਟ ਵਿੱਚ ਜਾਣ ਵਾਲੇ ਬਣੇ ਜਿਨ੍ਹਾਂ ਨੇ ਇੱਕਲੇ ਯਾਤਰੀ ਵਜੋਂ 248 ਸੀਟਾਂ ਵਾਲੇ ਜਹਾਜ਼ ਵਿੱਚ ਸਫ਼ਰ ਕੀਤਾ।
ਦੱਸ ਦੇਈਏ ਕਿ ਭਾਵੇਸ਼ ਜਾਵੇਰੀ ਇੱਕਲੇ ਯਾਤਰੀ ਵਜੋਂ ਮੁੰਬਈ ਤੋਂ ਐਮੀਰੇਟਸ ਫਲਾਈਟ ਤੇ ਦੁਬਈ ਗਏ ਸਨ।
ਡਾ ਓਬਰਾਏ ਵਲੋਂ 740 ਡੀਰੀਹਮਸ Dirham (ਦੁਬਈ ਦੀ ਕਰੰਸੀ) ਜੋ ਕਿ ਭਾਰਤੀ ਰੁ 14800 ਦੇ ਕੇ ਇਹ ਯਾਤਰਾ ਕੀਤੀ ਗਈ।
ਬੀਤੇ ਦਿਨੀਂ ਡਾ ਐੱਸਪੀ ਸਿੰਘ ਓਬਰਾਏ ਪਟਿਆਲੇ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਮੁਖੀ ਗੋਹਰੇ ਮਸਕੀਨ ਨੂੰ ਪੰਡਤ ਸੋਮ ਦੱਤ ਦੀ ਯਾਦ ਵਿਚ ਇਕ ਐਂਬੂਲੈਂਸ ਭੇਂਟ ਕਰਨ ਤੋਂ ਬਾਅਦ ਗੁਰਦਾਸਪੁਰ ਵਿਚ ਇਕ ਲੈਬਾਰਟਰੀ ਦੇ ਲਈ ਜਗ੍ਹਾ ਵੇਖਣ ਤੋਂ ਬਾਅਦ ਤੜਕੇ ਏਅਰ ਇੰਡੀਆ ਦਿ ਫਲਾਈਟ ਲਈ ਅੰਮ੍ਰਿਤਸਰ ਪੁੱਜੇ ਸਨ।
ਉੱਥੇ ਜਾ ਕੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਲਿਜਾਣ ਤੋਂ ਆਨਾਕਾਨੀ ਕੀਤੀ ।
ਇਹ ਏਅਰ ਇੰਡੀਆ ਦੀ ਫਲਾਈਟ ਅੰਮ੍ਰਿਤਸਰ ਤੋਂ ਦੁਬਈ ਲਈ ਰਿਟਰਨ ਫਲਾਈਟ ਸੀ ਅਤੇ ਡਾ ਓਬਰਾਏ ਨੂੰ ਇਉਂ ਲੱਗਾ ਕਿ ਕੋਵਿਡ ਪ੍ਰੋਟੋਕੋਲ ਦੇ ਚਲਦਿਆਂ ਚਲਦਿਆਂ ਏਅਰ ਇੰਡੀਆ ਦੇ ਅਧਿਕਾਰੀ ਉਨ੍ਹਾਂ ਨੂੰ ਨਾਲ ਨਹੀਂ ਲਿਜਾ ਰਹੇ ।
ਡਾ ਓਬਰਾਏ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਵੈਕਸੀਨੇਟਡ ਹਨ ਅਤੇ ਕੋਵਿਡ ਦੀ ਨੈਗੇਟਿਵ ਰਿਪੋਰਟ ਉਨ੍ਹਾਂ ਕੋਲ ਹੈ, ਦੁਬਈ ਦੇ ਗੋਲ੍ਡ ਵੀਜ਼ਾ ਕਾਰਡ ਹੋਲਡਰ ਉਹ ਖੁਦ ਆਪ ਹਨ, 48 ਘੰਟਿਆਂ ਦੀ ਪੀ ਸੀ ਆਰ ਰਿਪੋਰਟ ਤੋਂ ਇਲਾਵਾ 4 ਘੰਟੇ ਪਹਿਲਾਂ ਦੀ ਰੇਪੀਡ ਰਿਪੋਰਟ ਵੀ ਉਨ੍ਹਾਂ ਕੋਲ ਹੈ ਇਸ ਤੋਂ ਉਪਰ ਦੁਬਈ ਤੋਂ ਰਿਟਰਨ ਪਰਮਿਟ ਵੀ ਉਨ੍ਹਾਂ ਕੋਲ ਹੈ। ਪਰ ਫੇਰ ਵੀ ਏਅਰ ਇੰਡੀਆ ਅਧਿਕਾਰੀ ਨਹੀਂ ਮੰਨੇ ।
ਫਲਾਈਟ ਦੇ ਉੱਡਣ ਨੂੰ ਮਹਿਜ਼ 4 ਘੰਟੇ ਦਾ ਸਮਾਂ ਰਹਿ ਗਿਆ ਸੀ ਅਤੇ ਇਸ ਦੇ ਚਲਦਿਆਂ ਡਾ ਓਬਰਾਏ ਨੇ ਅੰਮ੍ਰਿਤਸਰ ਏਅਰਪੋਰਟ ਦੇ ਚੇਅਰਮੈਨ ਐਮ ਪੀ ਗੁਰਜੀਤ ਔਜਲਾ ਅਤੇ ਏਵੀਏਸ਼ਨ ਮੰਤਰੀ ਹਰਦੀਪ ਪੁਰੀ ਨਾਲ ਸੰਪਰਕ ਸਾਧਿਆ ਅਤੇ ਮੰਤਰੀ ਹਰਦੀਪ ਪੁਰੀ ਦੇ ਦਖ਼ਲ ਤੋਂ ਬਾਅਦ ਏਅਰ ਇੰਡੀਆ ਦਾ ਸਟਾਫ਼ ਲਿਜਾਉਣ ਲਈ ਰਾਜ਼ੀ ਹੋਇਆ।
ਡਾ ਓਬਰਾਏ ਨੇ ਦੁਬਈ ਤੋਂ ਫੋਨ ਤੇ ਦੱਸਿਆ ਕਿ ਉਹ ਯੂ ਏ ਈ ਦੇ ਗੋਲਡਨ ਵੀਜ਼ਾ ਧਾਰਕ ਹਨ ਅਤੇ 12 ਜੂਨ ਨੂੰ ਭਾਰਤ ਆਏ ਸਨ ।
ਕੋਵਿਡ ਦੀ ਦੂਜੀ ਵੇਵ ਦੇ ਚਲਦਿਆਂ 24 ਅਪ੍ਰੈਲ ਤੋਂ ਯੂ ਏ ਈ ਤੋਂ ਭਾਰਤ ਲਈ ਆਮ ਯਾਤਰੀਆਂ ਦੇ ਲਈ ਫਲਾਈਟਾਂ ਬੰਦ ਹਨ ਪਰ ਡਿਪਲੋਮੈਟਿਕ ਅਧਿਕਾਰੀ, ਗੋਲ੍ਡ ਵੀਜ਼ਾ ਧਾਰਕ ਅਤੇ ਖਾਸ ਵਿਅਕਤੀਆਂ ਨੂੰ ਇਸ ਵਿੱਚ ਛੋਟ ਹੈ।
ਡਾ. ਓਬਰਾਏ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਦਾ ਵੀ ਖ਼ਾਸ ਤੌਰ ਤੇ ਧੰਨਵਾਦ ਕੀਤਾ।






