17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਵੱਧ ਰਹੀਆ ਪੈਟਰੋਲ ਦੀਆ ਕੀਮਤਾ ਤੰਗ ਆਏ ਲੋਕਾ ਦੇ ਹੱਕ ਨਿਤਰੇ NSUI...

ਵੱਧ ਰਹੀਆ ਪੈਟਰੋਲ ਦੀਆ ਕੀਮਤਾ ਤੰਗ ਆਏ ਲੋਕਾ ਦੇ ਹੱਕ ਨਿਤਰੇ NSUI ਨੇ ਫੁੱਕਿਆ ਮੋਦੀ ਸਰਕਾਰ ਦਾ ਪੁੱਤਲਾ

ਜਦੋ ਭਾਰਤ ਦੇਸ਼ ਦੀ ਵਾਗਡੋਰ ਮੋਦੀ ਸਰਕਾਰ ਨੇ ਸੰਭਾਲੀ ਹਰ ਨਾਗਰਿਕ ਤਰਾਹ ਤਰਾਹ ਕਰ ਰਿਹਾ : ਰਿਤਿਕ ਅਰੋੜਾ

ਤਰਨਤਾਰਨ (ਰਿੰਪਲ ਗੋਲਣ) : ਕੇਂਦਰ ਸਰਕਾਰ ਵੱਲੋ ਲਗਾਤਾਰ ਪੇਟਰੋਲ ਦੀਆ ਵਧਾਈਆ ਜਾ ਰਹੀਆ ਕੀਮਤਾ ਤੋ ਦੇਸ਼ ਦੇ ਲੋਕ ਪੁਰੀ ਤਰਾ ਪਰੇਸ਼ਾਨ ਹਨ।ਉਥੇ ਹੀ ਨੋਜਵਾਨਾ ਚ ਵੀ ਕਾਫੀ ਨਿਰਾਸ਼ਾ ਜਤਾਈ ਜਾ ਰਹੀ ਹੈ।ਜਿਸ ਤੇ ਚਲਦਿਆ ਅੱਜ ਪੁਰੇ ਪੰਜਾਬ ਭਰ ਵਿਚ NSUI ਵੱਲੋ ਮੋਦੀ ਸਰਕਾਰ ਦੇ ਖਿਲਾਫ ਤਿੱਖਾ ਪ੍ਰਦਰਸ਼ਨ ਕੀਤਾ ਗਿਆ।ਉਥੇ ਤਰਨ ਤਾਰਨ ਦੇ ਵਿਚ ਵਿਚ NSUI ਦੇ ਪੰਜਾਬ ਜਨਰਲ ਸੱਕਤਰ ਤੇ ਜਿਲਾ ਤਰਨ ਤਾਰਨ ਇੰਚਾਰਜ ਰਿਤਿਕ ਅਰੋੜਾ ਦੀ ਅਗਵਾਈ ਹੇਠ NSUI ਦੇ ਵਰਕਰਾ ਨੇ ਨਕਲੀ ਪੈਟਰੋਲ ਪੰਪ ਬਣਾ ਕੇ ਤੇ ਮੋਦੀ ਸਰਕਾਰ ਦਾ ਪੁੱਤਲਾ ਹੱਥ ਚ ਲੈ ਕੇ ਤਰਨ ਤਾਰਨ ਸ਼ਹਿਰ ਦੇ ਬਜਾਰਾ ਦੇ ਵਿਚ ਰੋਸ਼ ਮਾਰਚ ਕਰਦਿਆ ਤਿੱਖਾ ਪ੍ਰਦਰਸ਼ਨ ਕੀਤਾ।ਇਸਦੇ ਨਾਲ ਹੀ ਚੋਕ ਚਾਰ ਖੰਭਾ ਦੇ ਵਿਚ ਮੋਦੀ ਦਾ ਪੁੱਤਲਾ ਫੂਕ ਕੇ ਪਿੱਟ ਸਿਆਪਾ ਕੀਤਾ।ਇਸ ਮੋਕੇ ਪੱਤਰਕਾਰਾ ਨੁੰ ਜਾਣਕਾਰੀ ਦਿੰਦਿਆ ਰਿਤਿਕ ਅਰੋੜਾ ਨੇ ਕਿਹਾ ਕਿ ਜਦੋ ਭਾਰਤ ਦੇਸ਼ ਦੀ ਵਾਗਡੋਰ ਮੋਦੀ ਸਰਕਾਰ ਨੇ ਸੰਭਾਲੀ ਉਦੋ ਤੋ ਹੀ ਦੇਸ਼ ਦਾ ਹਰ ਨਾਗਰਿਕ ਤਰਾਹ ਤਰਾਹ ਕਰ ਰਿਹਾ ਹੈ।ਕਿਉਕਿ ਕੇਂਦਰ ਸਰਕਾਰ ਲਗੱਤਾਰ ਲੋਕ ਮਾਰੂ ਨੀਤੀਆ ਅਪਣਾ ਲੋਕਾ ਦਾ ਕੰਚੁਮਰ ਕੱਢ ਰਹੀ ਹੈ।ਜਿਵੇ ਪੈਟਰੋਲ ਤੇ ਡੀਜਲ ਦੀਆ ਲਗਾਤਾਰ ਵੱਧ ਰਹੀਆ ਕੀਮਤਾ ਕਰਕੇ ਦੇਸ਼ ਭਰ ਵਿਚ ਹਾਹਾਕਾਰ ਮੱਚ ਗਿਆ ਹੈ।ਇਹਨਾ ਹੀ ਨਹੀ ਲੋਕਾ ਨੇ ਕੇਂਦਰ ਚੋ ਕਾਂਗਰਸ ਦੀ ਸਰਕਾਰ ਹਟਾ ਕੇ ਮੋਦੀ ਸਰਕਾਰ ਨੁੰ ਸਥਾਪਿਤ ਕੀਤਾ ਤਾ ਕਿ ਸਾਡੇ ਅਛੇ ਦਿਨ ਆ ਜਾਨਗੇ ਅੱਜ ਉਹੀ ਲੋਕ ਕੇੰਦਰ ਚ ਮੋਦੀ ਸਰਕਾਰ ਨੁੰ ਕੋਸ ਰਹੇ ਹਨ।ਉਹਨਾ ਨੇ ਕਿਹਾ ਕਿ ਕੇੰਦਰ ਦੀ ਮੋਦੀ ਸਰਕਾਰ ਦਾ ਆਉਣ ਵਾਲੀਆ ਲੋਕ ਸਭਾ ਚੋਣਾ ਚ ਸਫਾਇਆ ਹੋਣਾ ਤਹਿ ਹੈ ਕਿਉਕਿ ਇੱਕ ਵਾਰ ਲੋਕ ਕੇੰਦਰ ਚ ਮੋਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ ਜੋ ਸਿਰਫ ਲੋਕ ਸਭਾ ਚੋਣਾ ਦੀਆ ਚੋਣਾ ਦੇ ਇੰਤਜਾਰ ਕਰ ਰਹੇ ਹਨ।

Today Now News

RELATED ARTICLES
- Advertisment -

POPULAR POSTS