17.1 C
Chandigarh

TODAY NOW NEWS

Thursday, March 19, 2026
HomeBREAKING NEWSਹੁਣ 4 ਯੋਗਤਾ ਮਿਤੀਆਂ ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਹੋਵੇਗੀ ਤਿਆਰੀ...

ਹੁਣ 4 ਯੋਗਤਾ ਮਿਤੀਆਂ ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਹੋਵੇਗੀ ਤਿਆਰੀ : ਜਿ਼ਲ੍ਹਾ ਚੋਣ ਅਫਸਰ

  • ਲੋਕ ਪ੍ਰਤੀਨਿਧਤਾ ਐਕਟ 1950 ਤੇ 1951 ਵਿੱਚ ਕੀਤੀਆਂ ਸੋਧਾਂ ਉਪਰੰਤ ਚਾਰ ਯੋਗਤਾ ਮਿਤੀਆਂ ਦੇ ਆਧਾਰ ’ਤੇ ਵੋਟਰ ਸੂਚੀਆਂ ਕੀਤੀਆਂ ਜਾਣਗੀਆਂ ਤਿਆਰ
  • 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ ਨੂੰ 18 ਸਾਲ ਦੇ ਹੋਣ ਵਾਲੇ ਨੌਜਵਾਨ ਵੋਟ ਬਣਵਾਉਣ ਲਈ ਹੋਣਗੇ ਯੋਗ

ਕਪੂਰਥਲਾ, 30 ਜੁਲਾਈ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪਹਿਲਾਂ ਜਿਥੇ ਹਰੇਕ ਸਾਲ 01 ਜਨਵਰੀ ਯੋਗਤਾ ਮਿਤੀ ਵਜੋਂ ਵੋਟਰ ਸੂਚੀਆਂ ਤਿਆਰ ਕੀਤੀਆਂ ਜਾਂਦੀਆਂ ਸਨ, ਪ੍ਰੰਤੂ ਹੁਣ ਲੋਕ ਪ੍ਰਤੀਨਿਧਤਾ ਐਕਟ 1950 ਤੇ 1951 ਵਿੱਚ ਕੀਤੀਆਂ ਸੋਧਾਂ ਸਦਕਾ ਵੋਟਰ ਸੂਚੀਆਂ ਵਿੱਚ ਰਜਿਸਟਰੇਸ਼ਨ ਕਰਵਾਉਣ ਲਈ ਸਾਲ ਵਿੱਚ ਚਾਰ ਯੋਗਤਾ ਮਿਤੀਆਂ ਭਾਵ 01 ਜਨਵਰੀ, 01 ਅਪ੍ਰੈਲ, 01 ਜੁਲਾਈ ਤੇ 01 ਅਕਤੂਬਰ ਲਾਗੂ ਹੋ ਜਾਣਗੀਆਂ। ਇਹ ਜਾਣਕਾਰੀ ਜਿ਼ਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦਿੱਤੀ।

ਜਿ਼ਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੇ ਬਿਨੈਕਾਰ 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤ 01 ਅਕਤੂਬਰ ਨੂੰ 18 ਸਾਲ ਦੇ ਹੋਣਗੇ, ਉਹ ਆਪਣੀ ਵੋਟ ਬਣਵਾਉਣ ਲਈ ਯੋਗ ਹੋਣਗੇ ਅਤੇ ਉਹ ਆਪਣੀ ਵੋਟ ਬਣਾਉਣ ਲਈ ਆਪਣਾ ਦਾਅਵਾ/ ਬਿਨੈ ਪੱਤਰ ਫਾਰਮ ਨੰ: 6 ਵਿੱਚ ਆਪਣੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਜਾਂ ਆਪਣੇ ਹਲਕੇ ਦੇ ਬੀ.ਐਲ.ਓ. ਨੂੰ ਆਫ ਲਾਈਨ/ਮੈਨੂਅਲ ਪੇਸ਼ ਕਰ ਸਕਦੇ ਹਨ ਜਾਂ ਉਹ ਆਪਣਾ ਫਾਰਮ ਨੰ: 6 ਵੋਟਰ ਪੋਰਟਲ, ਵੋਟਰ ਹੈਲਪ ਲਾਈਨ ਐਪ ਅਤੇ ਨੈਸ਼ਨਲ ਵੋਟਰ ਸਰਵਿਸ ਪੋਰਟਲ ਕਿਸੇ ਵੀ ਪੋਰਟਲ ’ਤੇ ਆਨ ਲਾਇਨ ਅਪਲਾਈ ਕਰ ਸਕਦੇ ਹ ਨ।

ਉਨ੍ਹਾਂ ਕਿਹਾ ਕਿ ਸਾਰੇ ਫਾਰਮ ਸਬੰਧਤ ਯੋਗਤਾ ਮਿਤੀਆਂ ਅਨੁਸਾਰ ਬਿਨੈਕਾਰਾਂ ਦੀ ਜਨਮ ਮਿਤੀ ਦੇ ਆਧਾਰ ’ਤੇ ਉਸ ਦੀ ਉਮਰ 18 ਸਾਲ ਪੂਰੇ ਹੋਣ ’ਤੇ ਪ੍ਰੋਸੈਸ ਕੀਤੇ ਜਾਣਗੇ।

ਜਿ਼ਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇੱਕ ਸਾਲ ਵਿੱਚ ਚਾਰ ਯੋਗਤਾ ਮਿਤੀਆਂ ਯੁਵਾ ਨਾਗਰਿਕਾਂ ਨੂੰ ਪ੍ਰਦਾਨ ਕੀਤੀ ਗਈ ਬਹੁਤ ਵਧੀਆ ਸਹੂਲਤ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਬਣਵਾਉਣ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਇਸ ਪ੍ਰਕ੍ਰਿਆ ਵਿੱਚ ਵੱਧ ਚੜ੍ਹ ਕੇ ਭਾਗ ਲੈਣ।

ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਵੋਟ ਬਣਵਾਉਣਾ ਅਤੇ ਉਸ ਦਾ ਬਿਨਾਂ ਕਿਸੇ ਡਰ ਜਾਂ ਲਾਲਚ ਤੋਂ ਇਸਤੇਮਾਲ ਕਰਨਾ ਹਰੇਕ ਨਾਗਰਿਕ ਦਾ ਸੰਵਿਧਾਨਕ ਹੱਕ ਹੈ। ਇਸ ਲਈ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ।

Today Now News

RELATED ARTICLES
- Advertisment -

POPULAR POSTS