17.1 C
Chandigarh

TODAY NOW NEWS

Friday, March 20, 2026
HomeBREAKING NEWSਹੁਣ ਨਾਭਾ ਦੀ ਇਸ ਬਜ਼ੁਰਗ ਦੀ ਮਹਿਲਾ ਕਮਿਸ਼ਨਰ ਨੇ ਲਈ ਸਾਰ

ਹੁਣ ਨਾਭਾ ਦੀ ਇਸ ਬਜ਼ੁਰਗ ਦੀ ਮਹਿਲਾ ਕਮਿਸ਼ਨਰ ਨੇ ਲਈ ਸਾਰ

ਨਾਭਾ 30 ਜੁਲਾਈ (ਸੁਖਚੈਨ ਸਿੰਘ ਲੁਬਾਣਾ) ਮਾਂ ਦਾ ਰੁਤਬਾ ਸਭ ਤੋਂ ਉੱਚਾ ਰੁਤਬਾ ਮੰਨਿਆ ਜਾਂਦਾ ਹੈ ਜਿਹੜੀ ਮਾਂ ਆਪਣੇ ਪੇਟ ਵਿੱਚ ਨੌਂ ਮਹੀਨੇ ਬੱਚੇ ਨੂੰ ਪੇਟ ਵਿੱਚ ਰੱਖ ਕੇ ਜਨਮ ਦਿੰਦੀ ਹੈ । ਹੁਣ ਵੱਡੇ ਹੋ ਕੇ ਉਹੀ ਪੁੱਤਰ ਆਪਣੀ ਮਾਂ ਦੇ ਉਪਰ ਤਸ਼ੱਦਦ ਢਾਹੇ ਹਨ ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੇ ਨਾਭਾ ਬਲਾਕ ਦੇ ਪਿੰਡ ਰਾਇਮਲ ਮਾਜਰੀ ਵਿਖੇ ਜਿੱਥੇ ਬਜ਼ੁਰਗ ਔਰਤ ਸਵਰਨ ਕੌਰ ਦੇ ਪੁੱਤਰ ਅਤੇ ਉਸ ਦੀ ਪਤਨੀ ਦੇ ਦੁਬਾਰਾ ਤਸ਼ੱਦਦ ਢਾਹੁਣ ਦੇ ਦੋਸ਼ ਲੱਗੇ ਹਨ ।ਬਜ਼ੁਰਗ ਮਾਤਾ ਸਵਰਨ ਕੌਰ ਨੇ ਕਿਹਾ ਕਿ ਮੇਰਾ ਬੇਟਾ ਅਤੇ ਨੂੰਹ ਵੱਲੋਂ ਮੈਨੂੰ ਕੁੱਟਿਆ ਮਾਰਿਆ ਜਾਂਦਾ ਹੈ ਮੈਨੂੰ ਪਿਸ਼ਾਬ ਵੀ ਪਿਲਾਇਆ ਗਿਆ ।ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਮੇਰੀ ਕੋਈ ਵੀ ਰਿਪੋਰਟ ਦਰਜ ਨਹੀਂ ਕੀਤੀ ਗਈ ਅਤੇ ਹੁਣ ਮੈਨੂੰ ਕੁਝ ਆਸ ਬੱਝੀ ਹੈ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਮੈਨੂੰ ਭਰੋਸਾ ਦਿੱਤਾ ਗਿਆ ਹੈ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ । ਬਜ਼ੁਰਗ ਮਾਤਾ ਸਵਰਨ ਕੌਰ ਨੇ ਕਿਹਾ ਕਿ ਪਹਿਲਾਂ ਮੇਰੇ ਪਤੀ ਨੂੰ ਕੈਂਸਰ ਸੀ ਉਨ੍ਹਾਂ ਨੂੰ ਮੇਰੇ ਬੇਟੇ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਅਤੇ ਹੁਣ ਮੈਨੂੰ ਵੀ ਕੈਂਸਰ ਹੈ ਮੈਨੂੰ ਵੀ ਮਾਰਨਾ ਚਾਹੁੰਦਾ ਹੈ । ਮੈਂ ਪਿਛਲੇ ਦੋ ਮਹੀਨਿਆਂ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੀ ਹਾਂ l

Today Now News

RELATED ARTICLES
- Advertisment -

POPULAR POSTS