17.4 C
Chandigarh

TODAY NOW NEWS

Friday, March 20, 2026
HomeBREAKING NEWSਚੋਣ ਕਮਿਸ਼ਨ ਨੇ 50 ਉਮੀਦਵਾਰਾਂ ਨੂੰ ਜਾਰੀ ਕੀਤੇ ਨੋਟਿਸ, ਜਾਣੋ ਵਜ੍ਹਾ

ਚੋਣ ਕਮਿਸ਼ਨ ਨੇ 50 ਉਮੀਦਵਾਰਾਂ ਨੂੰ ਜਾਰੀ ਕੀਤੇ ਨੋਟਿਸ, ਜਾਣੋ ਵਜ੍ਹਾ

ਜਲੰਧਰ :

ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਲੱਗੇ ਚੋਣ ਜ਼ਾਬਤੇ ਦੌਰਾਨ ਪ੍ਰਰਾਪਤ ਹੋਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਹੁਣ ਤਕ 50 ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।

ਇਸ ਵਿਚ ਲੋਕਾਂ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਦਿੱਤੀਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਮਾਮਲੇ ਵੀ ਦਰਜ ਕੀਤੇ ਗਏ ਹਨ।

ਉਕਤ ਮਾਮਲਿਆਂ ਵਿਚ ਕਰੋੜਾਂ ਰੁਪਏ ਦੀ ਨਕਦੀ ਦੇ ਨਾਲ-ਨਾਲ ਚਰਸ, ਗਾਂਜਾ, ਸ਼ਰਾਬ, ਕੈਪਸੂਲ ਸਮੇਤ ਕਈ ਨਸ਼ੀਲੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਜ਼ਿਲ੍ਹਾ ਚੋਣ ਅਧਿਕਾਰੀ ਅਨੁਸਾਰ ਫੜੇ ਗਏ ਸਾਮਾਨ ਨੂੰ ਚੋਣ ਕਮਿਸ਼ਨ ਨੇ ਆਪਣੇ ਕਬਜ਼ੇ ‘ਚ ਰੱਖਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ ਦਾ ਐਲਾਨ 8 ਜਨਵਰੀ ਨੂੰ ਹੋਇਆ ਸੀ, ਜਿਸ ਤੋਂ ਬਾਅਦ ਸੂਬੇ ‘ਚ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਸੀ।

ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਸੀ-ਵਿਜਲ ਐਪ ਅਤੇ ਹੈਲਪਲਾਈਨ ਨੰਬਰ ਜਾਰੀ ਕਰ ਕੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸ਼ਿਕਾਇਤ ਕਰਨ ਦੀ ਅਪੀਲ ਕੀਤੀ ਗਈ ਸੀ। ਜ਼ਿਲ੍ਹੇ ‘ਚ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਕੁੱਲ 1722 ਸ਼ਿਕਾਇਤਾਂ ਮਿਲੀਆਂ ਹਨ।

—————

ਜਾਰੀ ਕੀਤੇ ਗਏ ਨੋਟਿਸ : 50

ਜਾਂਚ ਦੌਰਾਨ ਬਰਾਮਦ ਨਕਦੀ ਕੁੱਲ ਨਕਦੀ : 11620400

ਇਨਕਮ ਟੈਕਸ ਵਿਭਾਗ ਵੱਲੋਂ ਬਰਾਮਦ ਨਕਦੀ : 89 ਲੱਖ

ਪੁਲਿਸ ਵਿਭਾਗ ਵੱਲੋਂ ਬਰਾਮਦ ਨਕਦੀ : 2720400

ਨਸ਼ੇ ਦੀਆਂ ਗੋਲੀਆਂ : 2685

ਹੈਰੋਇਨ : 541 ਗ੍ਰਾਮ

ਅਫੀਮ : 4.59 ਕਿੱਲੋ

ਚੂਰਾ ਪੋਸਤ : 566.25 ਕਿੱਲੋ

ਗਾਂਜਾ : 350 ਗ੍ਰਾਮ

ਚਰਸ : 100 ਗ੍ਰਾਮ

————

ਜ਼ਿਲ੍ਹੇ ‘ਚੋਂ ਆਈਆਂ ਸ਼ਿਕਾਇਤਾਂ ਦਾ ਵੇਰਵਾ

ਕੁੱਲ ਸ਼ਿਕਾਇਤਾਂ : 1722

ਹੱਲ ਹੋਈਆਂ : 1467

ਡਰਾਪ ਕੀਤੀਆਂ ਗਈਆਂ ਸ਼ਿਕਾਇਤਾਂ : 255

———

ਜਲੰਧਰ ਵੈਸਟ ‘ਚੋਂ ਮਿਲੀਆਂ ਸਭ ਤੋਂ ਵੱਧ ਸ਼ਿਕਾਇਤਾਂ

ਚੋਣ ਕਮਿਸ਼ਨ ਵੱਲੋਂ ਜਾਰੀ ਸੀ-ਵਿਜਲ ਐਪ ਅਤੇ ਹੈਲਪਲਾਈਨ ਨੰਬਰ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਮਿਲੀਆਂ ਸ਼ਿਕਾਇਤਾਂ ਵਿਚ ਸਭ ਤੋਂ ਵੱਧ ਸ਼ਿਕਾਇਤਾਂ ਵਿਧਾਨਸਭਾ ਹਲਕਾ ਜਲੰਧਰ ਵੈਸਟ ‘ਚੋਂ ਸਨ। ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ‘ਚੋਂ ਜਲੰਧਰ ਵੈਸਟ ‘ਚੋਂ ਸਭ ਤੋਂ ਜ਼ਿਆਦਾ 830 ਸ਼ਿਕਾਇਤਾਂ ਮਿਲੀਆਂ। ਉੱਥੇ ਹੀ ਸਭ ਤੋਂ ਘੱਟ ਸ਼ਿਕਾਇਤਾਂ ਵਿਧਾਨ ਸਭਾ ਹਲਕਾ ਫਿਲੌਰ ਨਾਲ ਸਬੰਧਤ ਹਨ, ਜਿੱਥੋਂ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਮਹਿਜ਼ 4 ਸ਼ਿਕਾਇਤਾਂ ਮਿਲੀਆਂ।

————-

ਹਲਕਾ ਪੱਧਰ ‘ਤੇ ਮਿਲੀਆਂ ਸ਼ਿਕਾਇਤਾਂ ਦਾ ਵੇਰਵਾ

ਜਲੰਧਰ ਵੈਸਟ 830

ਜਲੰਧਰ ਸੈਂਟਰਲ 272

ਜਲੰਧਰ ਨਾਰਥ 235

ਜਲੰਧਰ ਕੈਂਟ 189

ਕਰਤਾਰਪੁਰ 128

ਆਦਮਪੁਰ 34

ਸ਼ਾਹਕੋਟ 18

ਨਕੋਦਰ 12

ਫਿਲੌਰ 4

Today Now News

RELATED ARTICLES
- Advertisment -

POPULAR POSTS