
ਸੈਕਰਾਮੈਂਟੋ 6 ਅਪ੍ਰੈਲ (ਹੁਸਨ ਲੜੋਆ ਬੰਗਾ) – ਲੰਘੇ ਐਤਵਾਰ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਅੰਦਰਲੇ ਖੇਤਰ ਵਿਚ ਸਮੂਹਿਕ ਗੋਲੀਬਾਰੀ ਦੀ ਵਾਪਰੀ ਘਟਨਾ ਜਿਸ ਵਿਚ 3 ਔਰਤਾਂ ਸਮੇਤ 6 ਵਿਅਕਤੀ ਮਾਰੇ ਗਏ ਸਨ ਤੇ 12 ਹੋਰ ਜ਼ਖਮੀ ਹੋਏ ਸਨ, ਸਬੰਧੀ ਪੁਲਿਸ ਨੇ ਦੂਸਰੇ ਸ਼ੱਕੀ ਦੋਸ਼ੀ 27 ਸਾਲਾ ਸਮਿਲੇ ਮਾਰਟਿਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਸਮਿਲੇ ਮਾਰਟਿਨ ਇਸ ਮਾਮਲੇ ਵਿਚ ਪਹਿਲਾਂ ਗ੍ਰਿਫਤਾਰ ਕੀਤੇ ਜਾ ਚੁੱਕੇ ਡੰਡਰੇ ਮਾਰਟਿਨ (26) ਦਾ ਭਰਾ ਹੈ।






