17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਅਜਿਹੇ ਮਾਮਲਿਆਂ ਕਰਕੇ ਕੈਨੇਡਾ ਸਰਕਾਰ ਕੋਈ ਸ਼ਖਤੀ ਨਹੀਂ ਕਰੇਗੀ ਜਿਸ ਨਾਲ ਕਨੇਡਾ...

ਅਜਿਹੇ ਮਾਮਲਿਆਂ ਕਰਕੇ ਕੈਨੇਡਾ ਸਰਕਾਰ ਕੋਈ ਸ਼ਖਤੀ ਨਹੀਂ ਕਰੇਗੀ ਜਿਸ ਨਾਲ ਕਨੇਡਾ ਆਉਣਾ ਔਖਾ ਹੋ ਜਾਵੇ – ਜਸਟਿਨ ਟਰੂਡੋ

ਬਰਨਾਲਾ 21 ਜੁਲਾਈ – ਕੈਨੇਡਾ (ਕਰਨਪ੍ਰੀਤ ਧੰਦਰਾਲ) -ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ  ਪ੍ਰੈਸ ਕਾਨਫਰੰਸ ਵਿਚ ਵੱਡੀ ਗੱਲ ਕਰਦਿਆਂ  ਕਿਹਾ ਕਿ  ਅਜਿਹੇ ਮਾਮਲਿਆਂ ਕਰਕੇ ਕੈਨੇਡਾ ਸਰਕਾਰ ਕੋਈ ਸ਼ਖਤੀ ਨਹੀਂ ਕਰੇਗੀ ਜਿਸ ਨਾਲ ਕਨੇਡਾ ਆਉਣਾ ਔਖਾ ਹੋ ਜਾਵੇ ਕਿਓਂ ਕਿ ਵਿਦੇਸ਼ਾਂ ਵਿਚ ਸੈਂਟਲ ਹੋਣ ਦਾ ਸੁਪਨਾ ਸਜਾਈ ਬੈਠੇ ਲੱਖਾਂ ਪੰਜਾਬੀਆਂ ਤੇ ਅਸਰ ਪੈਣਾ ਲਾਜ਼ਮੀ ਹੈ। ਜਿਕਰਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੋਠੇ ਗੋਵਿੰਦਪੁਰਾ ਦੇ ਲਵਪ੍ਰੀਤ ਖੁਦਕੁਸ਼ੀ ਤੇ ਪਰਿਵਾਰ ਨੇ ਉਸਦੀ ਪਤਨੀ ਬੇਅੰਤ ਕੌਰ ਨੂੰ ਕਸੂਰਵਾਰ ਠਹਿਰਾਇਆ ਹੈ। ਇਸ ਬਾਰੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। 

ਪ੍ਰੈਸ ਕਾਨਫਰੰਸ  ਦੌਰਾਨ ਪ੍ਰਧਾਨ ਮੰਤਰੀ ਤੋਂ ਲਵਪ੍ਰੀਤ ਖ਼ੁਦਕੁਸ਼ੀ ਕੇਸ ਦਾ ਹਵਾਲਾ ਦੇ ਕੇ ਸਵਾਲ ਪੁੱਛਿਆ ਗਿਆ ਸੀ ਕਿ ਕਨੇਡਾ ਵਿਚ ਬੈਠੀਆਂ ਪਤਨੀਆਂ ਆਪਣੇ ਪਤੀ ਨਾਲ ਠੱਗੀ ਕਰਨ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਕਿ  ਕੈਨੇਡੀਅਨ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤੀ ਕਰੇਗੀ? ਇਸ ਤੇ ਉਸਨੇ ਸਪੱਸ਼ਟ ਕੀਤਾ ਕਿ ਕਨੇਡਾ ਪਹਿਲਾਂ ਵਾਂਗ ਸਾਰਿਆਂ ਲਈ ਖੁੱਲਾ ਰਹੇਗਾ।  ਅਸੀਂ ਨਿਯਮਾਂ ਵਿਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹਨ ਅਤੇ ਭਵਿੱਖ ਵਿਚ ਵੀ ਅਸੀਂ ਨਿਯਮਾਂ ਨੂੰ ਹੋਰ ਮਜ਼ਬੂਤ ​​ਅਤੇ ਬਿਹਤਰ ਬਣਾਵਾਂਗੇ।  ਤਾਂ ਜੋ ਲੋਕ ਕਨੇਡਾ ਵਿੱਚ ਆਪਣੇ ਭਵਿੱਖ ਦੀ ਭਾਲ ਕਰ ਰਹੇ ਹਨ ਅਤੇ ਇੱਥੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਹਰ ਕਿਸੇ ਨੂੰ ਕਨੇਡਾ ਦੀ ਸਰਕਾਰੀ ਵੈਬਸਾਈਟ ‘ਤੇ ਜਾਣਾ ਚਾਹੀਦਾ ਹੈ ਤਾਂ ਜੋ ਉਹ ਕੈਨੇਡਾ ਆਉਣ ਦੇ ਨਿਯਮਾਂ ਨੂੰ ਜਾਣ ਸਕਣ।  ਜਿਸ ਨਾਲ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ। 

Today Now News

RELATED ARTICLES
- Advertisment -

POPULAR POSTS