ਘੱਟ ਕੀਮਤ ਵਿੱਚ ਉਪਭੋਗਤਾ ਨੂੰ ਕਰਵਾਏਗਾ ਜਿਆਦਾ ਸਹੂਲਤਾਂ ਮੁਹਈਆ

ਨਵੀਂ ਦਿੱਲੀ (ਟੈੱਕ ਡੈਸਕ) : HMD Global ਕੰਪਨੀ ਨੇ ਭਾਰਤ ’ਚ ਆਪਣੇ ਬਜਟ ਸਮਾਰਟਫੋਨ Nokia 3.4 ਨੂੰ ਲਾਂਚ ਕਰ ਦਿੱਤਾ ਹੈ। ਫੋਨ ਸਿੰਗਲ ਸਟੋਰੇਜ ਵੈਰੀਏਂਟ 4GB ਰੈਮ ਤੇ 64GB ਸਟੋਰੇਜ ਆਪਸ਼ਨ ’ਚ ਆਵੇਗਾ। ਇਸ ਦੀ ਕੀਮਤ 11,999 ਰੁਪਏ ਹੈ। ਫੋਨ ਦੀ ਪ੍ਰੀ-ਬੁਕਿੰਗ 10 ਫਰਵਰੀ 2021 ਤੋਂ ਸ਼ੁਰੂ ਹੋ ਗਈ ਹੈ। ਗਾਹਕ ਫੋਨ ਨੂੰ ਨੋਕੀਆ ਦੀ ਆਫੀਸ਼ੀਅਲ ਸਾਈਟ ਤੋਂ ਪ੍ਰੀ-ਬੁੱਕ ਕਰ ਸਕੋਗੇ। ਫੋਨ ਦੀ ਵਿਕਰੀ ਆਗਾਮੀ 20 ਫਰਵਰੀ 2021 ਤੋਂ ਸ਼ੁਰੂ ਹੋਵੇਗੀ। ਫੋਨ ਦੋ ਕਲਰ ਆਪਸ਼ਨ Charcool Dusk ਤੇ Fjord ’ਚ ਆਵੇਗਾ। Nokia 3.4 ਨੂੰ ਈ-ਕਾਮਰਸ Amazon ਤੇ Flipkart ਤੋਂ ਖਰੀਦਿਆ ਜਾ ਸਕੇਗਾ। ਨਾਲ ਹੀ ਫੋਨ ਲੀਡਿੰਗ ਰਿਟੇਲ ਆਊਟਲੇਟ ਤੇ ਆਨਲਾਈਨ ਚੈਨਲ ਨਾਲ ਨੋਕੀਆ ਦੀ ਵੈੱਬਸਾਈਟ ’ਤੇ ਵਿਕਰੀ ਲਈ ਉਪਲਬਧ ਰਹੇਗਾ।
Nokia 3.4 ’ਚ 6.39 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਹ ਪੰਜ-ਹੋਲ ਡਿਜ਼ਾਇਨ ਨਾਲ ਆਉਣ ਵਾਲਾ ਇਸ ਸੀਰੀਜ਼ ਦਾ ਪਹਿਲਾਂ ਫੋਨ ਹੈ। ਇਸ ਦਾ ਆਸਪੈਕਟ ਰੇਸ਼ੋ 19.5:9 ਹੈ। ਫੋਨ ਪੰਜ-ਹੋਲ ਡਿਜਾਇਨ ’ਚ ਆਵੇਗਾ। ਇਹ ਫੋਨ ਐਡਰਾਈਡ 10 ਬੈਸਡ ਹੋਵੇਗਾ ਪਰ ਕੰਪਨੀ ਦਾ ਦਾਅਵਾ ਹੈ ਕਿ ਜਲਦੀ ਹੀ Nokia 3.4 ਨੂੰ ਐਂਡਰਾਈਡ 11 ਦਾ ਅਪਡੇਟ ਮਿਲੇਗਾ। ਜੇਕਰ ਪ੍ਰੋਸੈਸਰ ਦੀ ਗੱਲ ਕਰੀਏ ਤਾਂ Nokia 3.4 ’ਚ Qualcomm ਦਾ ਸਪੋਰਟ ਮਿਲੇਗਾ। ਫੋਨ ਡਿਊਲ ਸਿਮ ਹੈਂਡਸੇਟ ਪੈਕ ਨਾਲ ਆਵੇਗਾ। ਫੋਨ ਦੇ ਸਟੋਰੇਜ ਨੂੰ ਮੈਮੋਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕੇਗਾ।
ਪ੍ਰਾਇਮਰੀ ਕੈਮਰਾ 13MP ਦਾ ਹੈ। ਜਦਕਿ ਇਕ ਲੈਂਸ 5MP ਅਲਟਰਾ-ਵਾਈਡ ਐਂਗਲ ਲੈਂਸ ਤੇ 2MP ਡੈਪਥ ਸੈਂਸਰ ਸਪੋਰਟ ਨਾਲ ਆਵੇਗਾ। ਉਧਰ ਸੈਲਫੀ ਤੇ ਵੀਡੀਓ ਕਾਲਿੰਗ ਲਈ 8MP ਲੈਂਸ ਦਾ ਸਪੋਟਰ ਦਿੱਤਾ ਗਿਆ ਹੈ। ਪਾਵਰਬੈਂਕ ਲਈ ਫੋਨ ’ਚ 4,000 mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਨੂੰ 5W ਚਾਰਜਰ ਦੀ ਮਦਦ ਨਾਲ ਚਾਰਜ ਕੀਤਾ ਜਾ ਸਕੇਗਾ।






