16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫਜ਼ਈ ਦੀ ਜ਼ਿੰਦਗੀ ਨੂੰ ਫੇਰ ਖ਼ਤਰਾ

ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫਜ਼ਈ ਦੀ ਜ਼ਿੰਦਗੀ ਨੂੰ ਫੇਰ ਖ਼ਤਰਾ

ਅੱਤਵਾਦੀ ਤੋਂ ਮਿਲੀ ਧਮਕੀ, ਕਿਹਾ-ਇਸ ਵਾਰ ਨਹੀਂ ਹੋਵੇਗੀ ਕੋਈ ਗਲਤੀ

ਨਵੀਂ ਦਿੱਲੀ (ਏਜੇਂਸੀ) : ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫਜਈ ਨੂੰ ਇਕ ਵਾਰ ਫਿਰ ਉਸੇ ਅੱਤਵਾਦੀ ਨੇ ਧਮਕੀ ਦਿੱਤੀ ਹੈ ਜਿਸ ਨੇ 2012 ‘ਚ ਉਸ ‘ਤੇ ਹਮਲਾ ਕੀਤਾ ਸੀ। ਉਸ ਨੇ ਟਵਿੱਟਰ ‘ਤੇ ਕਿਹਾ ਹੈ ਕਿ ਇਸ ਵਾਰ ਗਲਤੀ ਨਹੀਂ ਹੋਵੇਗੀ। ਮਲਾਲਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਫ਼ੌਜ ਤੋਂ ਸਵਾਲ ਕੀਤਾ ਹੈ ਆਖਿਰ ਗ੍ਰਿਫ਼ਤਾਰ ਅੱਤਵਾਦੀ ਕਿਵੇਂ ਹਿਰਾਸਤ ਤੋਂ ਭੱਜ ਗਿਆ। ਮਲਾਲਾ ਨੇ ਕਿਹਾ ਹੈ ਕਿ ਉਹ ਤਹਿਰੀਕ ਏ ਤਾਲਿਬਾਨ ਦਾ ਸਾਬਕਾ ਬੁਲਾਰਾ ਹੈ, ਜਿਸ ਨੇ ਮੇਰੇ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਪਾਕਿਸਤਾਨ ਦਾ ਕਾਲਾ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ।

Today Now News

RELATED ARTICLES
- Advertisment -

POPULAR POSTS