16.8 C
Chandigarh

TODAY NOW NEWS

Friday, March 20, 2026
Homeਪੰਜਾਬਕਪੂਰਥਲਾ / ਫਗਵਾੜਾਕਪੂਰਥਲੇ ਜਿਲ੍ਹੇ ਵਿੱਚ ਯੂਰੀਏ ਦੀ ਕਿੱਲਤ ਨਹੀਂ-ਅਫਵਾਹਾਂ ਤੋਂ ਸੁਚੇਤ ਰਹਿਣ ਕਿਸਾਨ- ਮੁੱਖ...

ਕਪੂਰਥਲੇ ਜਿਲ੍ਹੇ ਵਿੱਚ ਯੂਰੀਏ ਦੀ ਕਿੱਲਤ ਨਹੀਂ-
ਅਫਵਾਹਾਂ ਤੋਂ ਸੁਚੇਤ ਰਹਿਣ ਕਿਸਾਨ- ਮੁੱਖ ਖੇਤੀਬਾੜੀ ਅਫਸਰ

ਕਪੂਰਥਲਾ, 7 ਦਸੰਬਰ ( ਨਿਰਮਲ ਸਿੰਘ)
ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ. ਸੁਰਿੰਦਰ ਕੁਮਾਰ ਵਿਰਦੀ ਨੇ ਕਿਹਾ ਕਿ ਜਿਲ੍ਹੇ ਵਿੱਚ ਯੂਰੀਆ ਦੀ ਕਿਸੇ ਤਰ੍ਹਾਂ ਦੀ ਕੋਈ ਕਿੱਲਤ ਨਹੀਂ ਹੈ।

ਉਨਾਂ ਕਿਹਾ ਕਿ ਇਸ ਸਮੇਂ ਜਿਲ੍ਹੇ ਵਿੱਚ ਯੂਰੀਅਾ ਦਾ 43673 ਮੀਟਰਿਕ ਟਨ ਸਟਾਕ ਵਰਤੋਂ ਲਈ ਉਪਲੱਬਧ ਹੈ ਅਤੇ ਇਸ ਦੇ ਉਤਪਾਦਨ ਅਤੇ ਸਪਲਾਈ ਵਿੱਚ ਕੋਈ ਕਮੀ ਹੈ।

ਉਹਨਾਂ ਦੱਸਿਆ ਕਿ ਕੁਝ ਮੁਨਾਫ਼ਾਖੋਰ ਅਨਸਰ ਯੂਰੀਆ ਦੀ ਕਿੱਲਤ ਦੀ ਅਫਵਾਹ ਫੈਲਾ ਕੇ ਮੁਨਾਫ਼ਾ ਕਮਾਉਣ ਦੀ ਫਿਰਾਕ ਵਿੱਚ ਹਨ। ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ ਯੂਰੀਏ ਦੀ ਸੁਚੱਜੀ ਸਪਲਾਈ ਲਈ ਉਡਣ ਦੱਸਤਾ ਬਣਾ ਦਿੱਤਾ ਗਿਆ ਹੈ।

ਇਸ ਮੌਕੇ ਉਡਣ ਦੱਸਤੇ ਦੇ ਮੈੰਬਰ ਡਾ. ਜਸਪਾਲ ਸਿੰਘ ਧੰਜੂ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਆ ਕੇ ਯੂਰੀਆ ਦਾ ਸਟਾਕ ਨਾ ਕਰਨ ਅਤੇ ਜੇਕਰ ਕੋਈ ਵੀ ਡੀਲਰ ਸੋਸਾਇਟੀ ਯੂਰੀਆ ਦੇਣ ਤੋਂ ਮਨਾ ਕਰਦਾ ਹੈ ਜਾਂ ਕੋਈ ਵਸਤੂ ਨਾਲ ਜੋੜ ਕੇ ਵੇਚਦਾ ਹੈ ਤਾਂ ਉਹ ਤੁਰੰਤ ਇਸ ਦੀ ਜਾਣਕਾਰੀ ਖੇਤੀਬਾੜੀ ਮਹਿਕਮੇ ਨੂੰ ਦਿੱਤੀ ਜਾਵੇ।ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ. ਵਿਸ਼ਾਲ ਕੌਸ਼ਲ ਮੌਜੂਦ ਸਨ।

ਕੈਪਸ਼ਨ-ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ ਸੁਰਿੰਦਰ ਕੁਮਾਰ ਵਿਰਦੀ ਤੇ ਫਲਾਇੰਗ ਸਕੁਐਡ ਦੇ ਮੈਂਬਰ ਡਾ ਜਸਪਾਲ ਸਿੰਘ ਦੀ ਤਸਵੀਰ ।

Today Now News

RELATED ARTICLES
- Advertisment -

POPULAR POSTS