16.8 C
Chandigarh

TODAY NOW NEWS

Friday, March 20, 2026
HomePOLITICSਧਾਰਾ-370 ਹਟਾਉਣ ਦੇ ਫ਼ੈਸਲੇ ਦੇ ਬਾਰੇ ਨਹੀਂ ਸੀ ਕਿਸੇ ਨੂੰ ਜਾਣਕਾਰੀ, ਰਾਜ...

ਧਾਰਾ-370 ਹਟਾਉਣ ਦੇ ਫ਼ੈਸਲੇ ਦੇ ਬਾਰੇ ਨਹੀਂ ਸੀ ਕਿਸੇ ਨੂੰ ਜਾਣਕਾਰੀ, ਰਾਜ ਸਭਾ ‘ਚ ਸਰਕਾਰ ਨੇ ਦੱਸਿਆ

ਕੇਂਦਰੀ ਗ੍ਰਹਿ ਮੰਤਰੀ ਜੀ ਕਿਸ਼ਨ ਰੈੱਡੀ ਨੇ ਰਾਜ ਸਭਾ ਦੇ ਉਸ ਸਵਾਲ ਦੇ ਜਵਾਬ ‘ਚ ਕੀਤਾ ਖੁਲਾਸਾ

ਨਵੀਂ ਦਿੱਲੀ (ਏਜੇਂਸੀ) : ਕੇੰਦਰ ਸਰਕਾਰ ਨੇ ਬੁੱਧਵਾਰ ਨੂੰ ਰਾਜ ਸਭਾ ‘ਚ ਇਸ ਗੱਲ ਤੋਂ ਇਨਕਾਰ ਕੀਤਾ ਕਿ ਦੇਸ਼ ਦੇ ਇਕ ਪੱਤਰਕਾਰ ਸਮੇਤ ਕੁਝ ਨਾਗਰਿਕਾਂ ਨੂੰ ਜੰਮੂ-ਕਸ਼ਮੀਰ ਦੀ ਧਾਰਾ-370 ਨੂੰ ਰੱਦ ਕਰਨ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ ਸੀ।ਕੇਂਦਰ ਦੀ ਮੋਦੀ ਸਰਕਾਰ ਨੇ ਅੱਜ ਰਾਜ ਸਭਾ ‘ਚ ਸਾਫ਼-ਸਾਫ਼ ਲਹਿਜੇ ‘ਚ ਦੱਸਿਆ ਕਿ ਜੰਮੂ-ਕਸ਼ਮੀਰ ਦੀ ਧਾਰਾ-370 ਨੂੰ ਹਟਾਉਣ ਦੇ ਫ਼ੈਸਲੇ ਦੇ ਬਾਰੇ ਪਹਿਲਾਂ ਤੋਂ ਕਿਸੇ ਨਾਗਰਿਕ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਕੇਂਦਰੀ ਗ੍ਰਹਿ ਮੰਤਰੀ ਜੀ ਕਿਸ਼ਨ ਰੈੱਡੀ (G Kishan Reddy) ਨੇ ਰਾਜ ਸਭਾ ਨੂੰ ਉਸ ਸਵਾਲ ਦੇ ਜਵਾਬ ‘ਚ ਦੱਸਿਆ ਕਿ ਕੀ 5 ਅਗਸਤ, 2019 ਨੂੰ ਸੰਸਦ ‘ਚ ਸਾਂਝਾ ਕੀਤੀ ਜਾਣ ਵਾਲੀ ਜਾਣਕਾਰੀ ਨੂੰ ਪਹਿਲਾਂ ਤੋਂ ਧਾਰਾ-370 ਦੇ ਰੱਦ ਕਰਨ ਦੇ ਬਾਰੇ ‘ਚ ਨਾਗਰਿਕਾਂ ਸਮੇਤ ਇਕ ਪੱਤਰਕਾਰ ਨੂੰ ਪਹਿਲਾਂ ਤੋਂ ਕੋਈ ਜਾਣਕਾਰੀ ਸਾਂਝਾ ਕੀਤੀ ਗਈ ਸੀ। ਇਸ ਸਵਾਲ ਦੇ ਜਵਾਬ ‘ਚ ਕੇਂਦਰੀ ਗ੍ਰਹਿ ਮੰਤਰੀ ਜੀ ਕਿਸ਼ਨ ਰੈੱਡੀ (G Kishan Reddy) ਨੇ ਕਿਹਾ- ਨਹੀਂ ਸਰ।

Today Now News

RELATED ARTICLES
- Advertisment -

POPULAR POSTS