ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਜ਼ਮੀਨ ਮਲਕੀਅਤ ਐਕਟ (Land ownership act) ਨਾਲ ਸਬੰਧਤ ਕਾਨੂੰਨਾਂ ‘ਚ ਕੀਤੀ ਸੋਧ ।

ਸ਼੍ਰੀਨਗਰ (ਬਿਊਰੋ) : ਹਿੰਦੁਸਤਾਨ ਚ ਰਹਿਣ ਵਾਲੇ ਤਕਰੀਬਨ ਹਰ ਵਿਅਕਤੀ ਦੀ ਸੁਫਨਾ ਹੈ ਕੇ ਉਸਦਾ ਆਸ਼ਿਆਨਾ ਧਰਤੀ ਤੇ ਸਵਰਗ ਕਹੇ ਜਾਣ ਵਾਲੇ ਕਸ਼ਮੀਰ ਵਿੱਚ ਹੋਵੇ । ਉਨ੍ਹਾਂ ਦਾ ਇਹ ਸੁਪਨਾ ਜਲਦ ਸੱਚ ਹੋਣ ਵਾਲਾ ਹੈ। ਉਹ ਹੁਣ ਜਦੋਂ ਚਾਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ‘ਚ ਆਪਣੇ ਸੁਪਨਿਆਂ ਦਾ ਘਰ ਬਣਾ ਸਕਦੇ ਹਨ ਕਿਉਂਕਿ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਜ਼ਮੀਨ ਮਲਕੀਅਤ ਐਕਟ (Land ownership act) ਨਾਲ ਸਬੰਧਤ ਕਾਨੂੰਨਾਂ ‘ਚ ਸੋਧ ਕੀਤੀ ਹੈ। ਦੇਸ਼ ਦਾ ਕੋਈ ਵੀ ਨਾਗਰਿਕ ਹੁਣ ਜੰਮੂ-ਕਸ਼ਮੀਰ ‘ਚ ਆਪਣੇ ਮਕਾਨ, ਦੁਕਾਨ ਤੇ ਕਾਰੋਬਾਰ ਲਈ ਜ਼ਮੀਨ ਖਰੀਦ ਸਕਦਾ ਹੈ। ਉਸ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਕੇਂਦਰ ਸਰਕਾਰ ਦਾ ਇਹ ਫ਼ੈਸਲਾ ਜੰਮੂ-ਕਸ਼ਮੀਰ Reorganization act ਤਹਿਤ ਜੰਮੂ-ਕਸ਼ਮੀਰ ਸੂਬੇ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਰੂਪ ‘ਚ Reorganization ਹੋਣ ਦੀ ਪਹਿਲੀ ਵਰ੍ਹੇਗੰਢ ਤੋਂ ਕਰੀਬ ਚਾਰ ਦਿਨ ਪਹਿਲਾਂ ਆਇਆ ਹੈ। ਜ਼ਿਕਰਯੋਗ ਹੈ ਕਿ 5 ਅਗਸਤ 2019 ਤੋਂ ਪੂਰਬ ਜੰਮੂ-ਕਸ਼ਮੀਰ ਸੂਬੇ ਦੀ ਆਪਣੀ ਇਕ ਵੱਖਰੀ ਸੰਵਿਧਾਨਕ ਵਿਵਸਥਾ ਸੀ।






