16.8 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਬੀਜਿੰਗ 'ਚ ਹੁਣ ਮਾਸਕ ਪਾਉਣ ਦੀ ਜ਼ਰੂਰਤ ਨਹੀਂ

ਬੀਜਿੰਗ ‘ਚ ਹੁਣ ਮਾਸਕ ਪਾਉਣ ਦੀ ਜ਼ਰੂਰਤ ਨਹੀਂ

ਰਾਜਧਾਨੀ ਬੀਜਿੰਗ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸ਼ਹਿਰ ‘ਚ ਹੁਣ ਮਾਸਕ ਪਾਉਣ ਦੀ ਜ਼ਰੂਰਤ ਨਹੀਂ

ਬੀਜਿੰਗ (ਏਜੰਸੀਆਂ) : ਕੋਰੋਨਾ ਵਾਇਰਸ ਦੇ ਪਸਾਰ ਦਾ ਕੇਂਦਰ ਬਣੇ ਚੀਨ ‘ਚ ਮਹਾਮਾਰੀ ‘ਤੇ ਰੋਕ ਲੱਗਣ ਤੋਂ ਬਾਅਦ ਤੋਂ ਬਾਅਦ ਜਨਜੀਵਨ ਹੌਲੀ ਹੌਲੀ ਲੀਹ ‘ਤੇ ਆਉਣਾ ਸ਼ੁਰੂ ਹੋ ਗਿਆ ਹੈ। ਇਸੇ ਲੜੀ ‘ਚ ਰਾਜਧਾਨੀ ਬੀਜਿੰਗ ਦੇ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸ਼ਹਿਰ ‘ਚ ਹੁਣ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਲੋਕ ਬਗ਼ੈਰ ਮਾਸਕ ਦੇ ਬਾਹਰ ਨਿਕਲ ਸਕਦੇ ਹਨ। ਇਹ ਕਦਮ ਅਜਿਹੇ ਸਮੇਂ ਚੁੱਕਿਆ ਜੈ ਰਿਹਾ ਹੈ ਜਦੋਂ ਕਰੀਬ-ਕਰੀਬ ਪੂਰੀ ਦੁਨੀਆ ਮਹਾਮਾਰੀ ਨਾਲ ਜੂਝ ਰਹੀ ਹੈ। ਕਈ ਦੇਸ਼ਾਂ ‘ਚ ਇਨਫੈਕਸ਼ਨ ਦੀ ਰੋਕਥਾਮ ‘ਚ ਮਾਸਕ ਜ਼ਰੂਰੀ ਕਰ ਦਿੱਤਾ ਹੈ।

ਸਰਕਾਰੀ ਡਾਟੇ ਮੁਤਾਬਕ ਬੀਜਿੰਗ ‘ਚ ਬੀਤੇ ਫਰਵਰੀ ਤੋਂ ਹੁਣ ਤਕ ਕੁਲ 935 ਇਨਫੈਕਟਿਡ ਪਾਏ ਗਏ। ਇਨ੍ਹਾਂ ‘ਚੋਂ 924 ਉੱਭਰ ਗਏ ਤੇ ਨੌਂ ਪੀੜਤਾਂ ਦੀ ਮੌਤ ਹੋ ਗਈ। ਸ਼ਹਿਰ ਦੇ ਰੋਗ ਕੰਟਰੋਲ ਕੇਂਦਰ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਹੁਣ ਘਰੋਂ ਬਾਹਰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਦੂਜਿਆਂ ਦੇ ਨੇੜੇ ਜਾਣ ਵੇਲੇ ਮਾਸਕ ਅਜੇ ਵੀ ਜ਼ਰੂਰੀ ਹੈ।

ਉਨ੍ਹਾਂ ਲੋਕਾਂ ਨੂੰ ਵਿਆਹ, ਜਨਮ ਦਿਨ ਦੀ ਪਾਰਟੀ ਤੇ ਦੂਜੇ ਇਕੱਠਾਂ ਤੋਂ ਦੂਰ ਰਹਿਣ ਨੂੰ ਕਿਹਾ ਗਿਆ ਹੈ, ਜਿਹੜੇ ਬੁਖਾਰ ਜਾਂ ਸਾਹ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਦੇ ਸੰਪਰਕ ‘ਚ ਰਹੇ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਮੁਤਾਬਕ ਦੇਸ਼ ਭਰ ‘ਚ ਕੁਲ 84 ਹਜ਼ਾਰ 917 ਇਨਫੈਕਟਿਡ ਪਾਏ ਗਏ। ਇਨ੍ਹਾਂ ‘ਚੋਂ 491 ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। 79 ਹਜ਼ਾਰ 792 ਠੀਕ ਹੋ ਚੁੱਕੇ ਹਨ। 4,634 ਪੀੜਤਾਂ ਦੀ ਜਾਨ ਗਈ ਹੈ।

Today Now News

RELATED ARTICLES
- Advertisment -

POPULAR POSTS