ਮਾਨਸਾ 10ਜਨਵਰੀ/ ਗੁਰਜੰਟ ਸਿੰਘ ਬਾਜੇਵਾਲੀਆ/ਸ੍ਰੀ ਦੀਪਕ ਪਾਰੀਕ, ਆਈ, ਪੀ, ਐਸ, ਐਸ ਐਸ ਪੀ . ਮਾਨਸਾ ਜੀ ਦੀ ਯੋਗ ਅਗਵਾਈ ਹੇਠ ਅੱਜ ਮਾਨਸਾ ਪੁਲਿਸ ਵੱਲੋਂ ਵਿਧਾਨ ਸਭਾਂ ਚੋਣਾ ਦੇ ਮੱਦੇਨਜਰ ਲੋਕਾਂ ਨੂੰ ਆਪਣੀ ਵੋਟ ਬਿਨਾ ਡਰ- ਭੈਅ ਦੇ ਸਹੀ ਇਸਤੇਮਾਲ ਕਰਨ, ਚੋਣ ਪ੍ਰਕਿਰਿਆ ਨਿਰਵਿਘਨ ਨਾਪਰੇ ਚਾੜਨ ਅਤੇ ਜਿਲਾ ਵਿੱਚ ਅਮਨ ਤੇ ਕਾਨੂੰਨ ਵਿਵਸਥਾਂ ਬਹਾਲ ਰੱਖਣ ਲਈ ਤਿੰਨੇ ਵਿਧਾਨ ਸਭਾ ਹਲਕਿਆਂ ਮਾਨਸਾ, ਸਰਦੂਲਗੜ ਅਤੇ ਬੁਢਲਾਡਾ ਵਿਖੇ ਫਲੈਗ ਮਾਰਚ ਕੱਢੇ ਗਏ। ਐਸ.ਐਸ.ਪੀ.ਮਾਨਸਾ ਨੇ ਦੱਸਿਆ ਕਿ ਚੋਣਾਂ ਦੌਰਾਨ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ।







