ਵਾਰਦਾਤ ਵਿੱਚ ਵਰਤਿਆ ਅਸਲਾ ਅਤੇ ਕਾਰ ਬਰਾਮਦ

ਮੋਗਾ (ਹਰਪਾਲ ਸਹਾਰਨ) : ਮਿਤੀ 18-3-2021 ਨੂੰ ਪਿੰਡ ਮਾਣੂਕੇ ਵਿਖੇ ਬੱਸ ਅੱਡੇ ਪਰ ਇੱਕ ਨਾ ਮਾਲੂਮ ਅਲਟੋ ਕਾਰ ਨਾ ਮਾਲੂਮ ਡਰਾਇਵਰ ਵੱਲੋ ਦੋ ਲੜਕੀਆ ਨੂੰ ਰਿਵਾਲਵਰ ਨਾਲ ਫਾਇਰ ਮਾਰਨ ਦੀ ਸੂਚਨਾ ਮਿਲਣ ਤੇ ਸ੍ਰੀ ਪਰਸ਼ਨ ਸਿੰਘ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਸਮੇਤ ਇੰਸ. ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਸਮੇਤ ਪੁਲਿਸ ਪਾਰਟੀ ਮੌਕਾ ਪਰ ਪੁੱਜਿਆ ਅਤੇ ਦੋਨਾ ਲੜਕੀਆ ਨੂੰ ਮੋਕਾ ਤੋ ਜਖਮੀ ਹਾਲ ਵਿੱਚ ਉਠਾ ਕੇ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਪਹੁੰਚਾਇਆ ਜਿਥੋ ਡਾਕਟਰ ਸਾਹਿਬ ਨੇ ਦੋਨਾ ਲੜਕੀਆ ਨੂੰ ਸਿਵਲ ਹਸਪਤਾਲ ਤੋ ਜੀ ਜੀ ਅਸ ਮੈਡੀਕਲ ਹਸਪਤਾਲ ਫਰੀਦਕੋਟ ਦਾ ਰੈਫਰ ਕੀਤਾ ਜਿਥੇ ਇੱਕ ਲੜਕੀ ਅਮਨਦੀਪ ਕੌਰ ਪੁੱਤਰੀ ਹਰਮੇਲ ਸਿੰਘ ਵਾਸੀ ਸੇਖਾ ਖੁਰਦ ਨੂੰ ਡਾਕਟਰ ਸਾਹਿਬ ਮ੍ਰਿਤਕ ਕਰਾਰ ਦਿੱਤਾ ਅਤੇ ਦੂਸਰੀ ਲੜਕੀ ਕਮਲਪ੍ਰੀਤ ਕੌਰ ਜੇਰ ਇਲਾਜ ਸੀ ਜਿਸਦੀ ਦੇਰ ਰਾਤ ਮੋਤ ਹੋ ਗਈ।

ਜਿਸ ਸਬੰਧੀ ਮ੍ਰਿਤਕਾ ਦੇ ਪਿਤਾ ਹਰਮੇਲ ਸਿੰਘ ਪੁੱਤਰ ਵਿਧਾਵਾ ਸਿੰਘ ਵਾਸ਼ੀ ਸੇਖ ਖੁਰਦ ਨੇ ਦੱਸਿਆ ਕਿ ਗੁਰਵੀਰ ਸਿੰਘ ਪੁੱਤਰ ਜਗਦੇਵ ਸਿੰਘ ਸਰਪੰਚ ਵਾਸੀ ਸੇਖਾ ਖੁਰਦ ਜੋ ਉਸਦੀਆ ਲੜਕੀਆ ਪਰ ਮਾੜੀ ਨਿਗਾ ਰੱਖਦਾ ਸੀ ਅਤੇ ਪਿੰਡ ਦੀ ਪੰਚਾਇਤ ਵਿੱਚ ਵੀ ਕਈ ਵਾਰੀ ਇਸਨੂੰ ਕਈ ਵਾਰ ਬੁਲਾ ਕੇ ਪਚਾਇਤ ਵੱਲੋ ਸਮਝਇਆ ਗਿਆ ਪਰ ਕੱਲ ਮਿਤੀ 18-3-2021 ਨੂੰ ਉਸਦੀ ਲੜਕੀ ਅਮਨਦੀਪ ਕੌਰ ਉਮਰ ਕਰੀਬ 23 -24 ਸਾਲ ਜਿਸਦਾ ਦਸਮੇਸ਼ ਕਾਲਜ ਡਗਰੂ ਵਿਖੇ ਪੇਪਰ ਸੀ ਅਤੇ ਉਸਦੀ ਦੂਸਰੀ ਲੜਕੀ ਕਮਲਪ੍ਰੀਤ ਕੌਰ ਉਸਦੇ ਨਾਲ ਚਲੀ ਗਈ ਤਾ ਵਕਤ ਕਰੀਬ 4-45 ਵਜੇ ਸ਼ਾਮ ਦੋਸੀ ਗੁਰਵੀਰ ਸਿੰਘ ਉਸਦੀਆ ਲੜਕੀਆ ਨੂੰ ਆਪਣੀ ਅਲਟੋ ਕਾਰ ਨੰਬਰੀ ਪੀ ਬੀ 03 ਵਾਈ 3450 ਵਿੱਚ ਧਕੇ ਨਾਲ ਬਿਠਾ ਕੇ ਲੈ ਗਿਆ ਅਤੇ ਮਾਣੂਕੇ ਬੱਸ ਅੱਡੇ ਨਜਦੀਕ ਦੋਵਾ ਲੜਕੀਆ ਨੂੰ ਆਪਣੇ ਪਿਤਾ ਦੇ ਲਾਇਸੰਸੀ ਰਿਵਾਲਵਰ ਨਾਲ ਫਾਇਰ ਕਰਕੇ ਜਖਮੀ ਕਰ ਦਿੱਤਾ ਜਿੰਨਾ ਦੀ ਬਾਅਦ ਵਿੱਚ ਮੋਤ ਹੋ ਗਈ।ਜਿਸ ਪਰ ਮ੍ਰਿਤਕਾ ਦੇ ਪਿਤਾ ਹਰਮ ੇਲ ਸਿੰਘ ਪੁੱਤਰ ਵਿਧਾਵਾ ਸਿੰਘ ਵਾਸ਼ੀ ਸੇਖ ਖੁਰਦ ਦੇ ਬਿਆਨ ਪਰ ਦੋਸੀ ਗੁਰਵੀਰ ਸਿੰਘ ਪੁੱਤਰ ਜਗਦੇਵ ਸਿੰਘ ਸਰਪੰਚ ਵਾਸੀ ਸੇਖਾ ਖੁਰਦ ਖਿਲਾਫ ਮੁਕੱਦਮਾ ਨੰਬਰ 40 ਮਿਤੀ 18-3-2021 ਅ/ਧ 302,307 ਭ.ਦ. 25,27-54/59 ਅਸਲਾ ਐਕਟ ਥਾਣਾ ਨਿਹਾਲ ਸਿੰਘ ਵਾਲਾ ਦਰਜ ਕੀਤਾ ਗਿਆ ਹੈ।ਇੰਸ.ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਅਤੇ ਸਟਾਫ ਵੱਲੋ 24 ਘੰਟਿਆਂ ਦੇ ਅੰਦਰ ਅੰਦਰ ਦੋਹਰੇ ਕਤਲ ਦੇ ਦੋਸੀ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਗਿਆ 32 ਬੋਰ ਰਿਵਾਲਵਰ ਸਮੇਤ 05 ਚੱਲੇ ਹੋਏ ਰੋਦਾ ਦੇ ਖੋਲ ਅਤੇ ਅਲਟੋ ਕਾਰ ਬ੍ਰਾਮਦ ਕੀਤੀ ਗਈ।




