ਚੰਡੀਗੜ੍ਹ–
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਚੁਣਾਵੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚੱਲਦਿਆਂ ਹੋਇਆਂ ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਰਚੁਅਲ ਰੈਲੀ ਕੀਤੀ ਗਈ।
ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 2 ਲਗਾਤਾਰ ਵਰਚੂਅਲ ਰੈਲੀਆਂ ਪੰਜਾਬ ਵਿਚ ਹੋਣੀਆਂ ਸਨ, ਜਿਸ ਦੀ ਤਰੀਕ 8 ਅਤੇ 9 ਫਰਵਰੀ ਸੀ।
ਕੱਲ 8 ਫਰਵਰੀ ਨੂੰ ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਪੰਜਾਬ ਦੇ ਦੋ ਵਿਧਾਨ ਸਭਾ ਹਲਕਿਆਂ ਵਿੱਚ ਸੰਬੋਧਨ ਕੀਤਾ ਗਿਆ, ਪਰ ਅੱਜ 9 ਨਵੰਬਰ ਨੂੰ ਹੋਣ ਵਾਲੀ ਪ੍ਰਧਾਨ ਮੰਤਰੀ ਦੀ ਚੋਣ ਰੈਲੀ ਰੱਦ ਹੋ ਗਈ ਹੈ।

ਚੋਣ ਰੈਲੀ ਰੱਦ ਹੋਣ ਦੇ ਕਾਰਨ ਦਾ ਤਾਂ ਹਾਲੇ ਤਕ ਪਤਾ ਨਹੀਂ ਚੱਲ ਸਕਿਆ, ਪਰ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਪੀਐੱਮ ਬਹੁਤ ਜਲਦ ਪੰਜਾਬ ਦੇ ਅੰਦਰ ਫਿਜ਼ੀਕਲ ਰੈਲੀ, ਮਤਲਬ ਕੇ ਖੁਦ ਪੰਜਾਬ ਆ ਕੇ ਮੋਦੀ ਰੈਲੀ ਕਰ ਸਕਦੇ ਹਨ।




