16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਰਾਜਪੁਰਾ ਹਲਕੇ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ...

ਰਾਜਪੁਰਾ ਹਲਕੇ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਨਵੇਂ ਬਣੇ ਹਲਕੇ ਦ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ- ਡੀ.ਈ.ਓ ਐਲੀਮੈਂਟਰੀ ਸਿੱਖਿਆ ਪਟਿਆਲਾ

ਰਾਜਪੁਰਾ 7 ਮਾਰਚ (        ) ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਵੱਲੋਂ ਮਨਜੀਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਪੁਰਾ-2 ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਰਾਜਪੁਰਾ ਹਲਕੇ ਦੇ ਚੁਣੇ ਨਵੇਂ ਵਿਧਾਇਕ ਮੈਡਮ ਨੀਨਾ ਮਿੱਤਲ ਨੂੰ  ਮਿਲ ਕੇ ਮੁਬਾਰਕਬਾਦ ਦਿੱਤੀ। ਉਹਨਾਂ ਨਾਲ਼ ਰਾਜਪੁਰਾ ਹਲਕੇ ਵਿੱਚ ਆਉਂਦੇ ਸਿੱਖਿਆ ਬਲਾਕਾਂ ਰਾਜਪੁਰਾ-1 ਅਤੇ ਰਾਜਪੁਰਾ-2 ਦੇ ਸਕੂਲਾਂ ਦੀ ਬਿਹਤਰੀ ਲਈ ਸਾਥ ਦੇਣ ਦਾ ਵਾਅਦਾ ਕੀਤਾ, ਜਿਸ ਵਿਚ ਵਿਧਾਇਕ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹਨਾਂ ਦਾ ਰਾਜਪੁਰਾ ਹਲਕੇ ਵਿਚ ਆਉਂਦੇ ਸਾਰੇ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਪੂਰਾ ਯੋਗਦਾਨ ਰਹੇਗਾ ਅਤੇ ਵੱਧ ਤੋਂ ਵੱਧ ਅਧਿਆਪਕਾਂ ਨੂੰ ਪੜ੍ਹਾਈ ਪੱਖੋਂ ਸਾਥ ਦਿੱਤਾ ਜਾਏਗਾ ਤਾਂ ਜੋ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਰਕਾਰ ਅਤੇ ਵਿਭਾਗ ਵਿੱਚ ਤਾਲਮੇਲ ਬਿਠਾ ਕੇ ਵਧੀਆ ਕੰਮ ਕੀਤੇ ਜਾ ਸਕਣ।  ਉਹਨਾਂ ਦੱਸਿਆ ਕਿ ਸਿੱਖਿਆ ਅਤੇ ਸਿਹਤ ਉਹਨਾਂ ਦੇ ਮੁੱਖ ਏਜੰਡੇ ਹਨ ਅਤੇ ਸਿੱਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਹਿਲ ਹੈ। ਵਿਧਾਇਕ ਵੱਲੋਂ ਅੱਗੇ ਦੱਸਿਆ ਗਿਆ ਕਿ ਉਹ ਜਲਦੀ ਹੀ ਹਲਕੇ ਦੇ ਸਮੂਹ ਸਰਪੰਚਾਂ ਦੀ ਮੀਟਿੰਗ ਲੈ ਕੇ ਸਕੂਲਾਂ ਦੀ ਬਿਹਤਰੀ ਲਈ ਕੰਮ ਕਰਨ ਦੀ ਯੋਜਨਾ ਬਣਾਉਣਗੇ ਕਿਉਂਕਿ   ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਵਿੱਚ ਆਪ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਅਧਿਆਪਕਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਹੱਲ ਉਚੇਚੇ ਤੌਰ ‘ਤੇ ਕੀਤਾ ਜਾ ਰਿਹਾ ਹੈ। ਅੱਗੇ ਕਿਹਾ ਕਿ ਪੰਜਾਬ ਵਿੱਚ ਨਵੀਂ ਬਣੀ ਸਰਕਾਰ ਆਮ ਆਦਮੀ ਦੀ ਸਰਕਾਰ ਹੈ ਜੋ ਹਲਕੇ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਪ੍ਰਾਪਤੀ  ਵਿੱਚ ਅਹਿਮ ਰੋਲ ਅਦਾ ਕਰੇਗੀ। ਜਦੋਂ ਵੀ ਹਲਕੇ ਦੇ ਅਧਿਆਪਕ ਉਹਨਾਂ ਕੋਲ਼ ਆਪਣੀ ਸਮੱਸਿਆਵਾਂ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ ਰਹੇਗੀ ਕਿ ਓਹ ਓਹਨਾਂ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਜਲਦੀ ਹੀ ਕਰਨਗੇ। ਇੰਜੀ. ਅਮਰਜੀਤ ਸਿੰਘ ਡੀ.ਈ.ਓ ਐਲੀਮੈਂਟਰੀ ਸਿੱਖਿਆ, ਮਨਜੀਤ ਕੌਰ ਬੀ.ਪੀ.ਈ.ਓ ਰਾਜਪੁਰਾ-2, ਸੀ.ਐੱਚ.ਟੀ ਪਿਆਰਾ ਸਿੰਘ, ਸੀ.ਐੱਚ.ਟੀ ਸੰਦੀਪ ਕੁਮਾਰ, ਪਰਵਿੰਦਰ ਸਿੰਘ, ਸਤੀਸ਼ ਕੁਮਾਰ ਲੈਕਚਰਾਰ ਕਾਮਰਸ, ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਟਿਆਲਾ ਨੇ ਰਾਜਪੁਰਾ ਹਲਕੇ ਦੇ ਸਕੂਲਾਂ ਦੀ ਬਿਹਤਰੀ ਲਈ ਐਮ.ਐਲ.ਏ ਮੈਡਮ ਨੀਨਾ ਮਿੱਤਲ ਵੱਲੋਂ ਦਿੱਤੇ ਭਰੋਸੇ ਅਤੇ ਵਿਸ਼ਵਾਸ ਲਈ ਵਿਸ਼ੇਸ਼ ਧੰਨਵਾਦ ਕੀਤਾ।

Today Now News

RELATED ARTICLES
- Advertisment -

POPULAR POSTS