
ਕਪੂਰਥਲਾ 2 ਜਨਵਰੀ(ਨਿਰਮਲ ਸਿੰਘ) ਅੱਜ ਰੂਰਲ ਸੈਲਫ ਇੰਮਪਲਾਈਮੈਂਟ ਟੇ੍ਰਨਿੰਗ ਇੰਸਟੀਚਿਊਟ, ਕਪੂਰਥਲਾ ਵਿੱਚ ਨਵਾਂ ਸਾਲ ਮਨਾਇਆ ਗਿਆ।ਸੰਸਥਾ ਵਲੋਂ ਆਏ ਹੋਏ ਮੁੱਖ ਮਹਿਮਾਨ ਪੰਜਾਬ ਨੈਸ਼ਨਲ ਬੈਂਕ ਦੇ ਮੁੱਖ ਪ੍ਰਬੰਧਕ ਸ਼੍ਰੀ ਅਨਿਲ ਕੁਮਾਰ ਜੱਸਲ ਜੀ ਅਤੇ ਚੀਫ ਐਲ.ਡੀ. ਐਮ ਸ਼੍ਰੀ ਪੀ. ਪੀ. ਸ਼ਰੋਹਾ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ।ਆਏ ਹੋਏ ਮੁੱਖ ਮਹਿਮਾਨਾਂ ਵਲੋਂ ਸੰਸਥਾ ਵਿੱਚ ਚੱਲ ਰਹੇ ਬਿਊਟੀ ਪਾਰਲਰ ਮੈਨੇਜਮੈਂਟ ਕੋਰਸ ਦੇ ਸਿੱਖਿਆਰਥੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਸ਼ੁਭ ਕਾਮਨਾਵਾਂ ਦਿੱਤੀਆ। ਇਸ ਮੌਕੇ ਤੇ ਮੁੱਖ ਮਹਿਮਾਨਾਂ ਵਲੋਂ ਆਰਸੇਟੀ ਦੀ ਅੱਪਗ੍ਰੇਡ ਲੈਬ ਦਾ ਉਦਘਾਟਨ ਵੀ ਕੀਤਾ ਗਿਆ ਅਤੇ ਨਵੇਂ ਸਾਲ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ।ਇਸ ਉਪਰੰਤ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ ।ਸੰਸਥਾ ਦੇ ਡਾਇਰੈਕਟਰ ਸ਼੍ਰੀ ਲਾਭ ਕੁਮਾਰ ਗੋਇਲ ਜੀ ਨੇ ਸਿੱਖਿਆਰਥੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਜੀਵਨ ਵਿੱਚ ਸਫਲ ਹੋਣ ਵਾਸਤੇ ਸ਼ੁਭ ਕਾਮਨਾਵਾਂ ਦਿੱਤੀਆ।ਉਹਨਾਂ ਨੇ ਦੱਸਿਆ ਕਿ ਸੰਸਥਾ ਵਿੱਚ ਵੱਖ-ਵੱਖ ਕੀਤਿਆਂ ਵਿੱਚ ਮੁਫਤ ਸਿੱਖਲਾਈ ਦਿੱਤੀ ਜਾਂਦੀ ਹੈ ਅਤੇ ਸਿੱਖਿਆਰਥੀਆਂ ਦੇ ਖਾਣ ਪੀਣ ਦਾ ਪ੍ਰੰਬਧ ਵੀ ਮੁਫਤ ਕੀਤਾ ਜਾਂਦਾ ਹੈ। ਕੋਰਸ ਪੂਰਾ ਕਰਨ ਉਪਰੰਤ ਲੋੜਵੰਦ ਸਿੱਖਿਆਰਥੀਆਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਬੈਂਕਾਂ ਵਲੋਂ ਕਰਜਾ ਪ੍ਰਾਪਤ ਕਰਨ ਵਿੱਚ ਮੱਦਦ ਵੀ ਕੀਤੀ ਜਾਂਦੀ ਹੈ।ਇਸ ਮੌਕੇ ਤੇ ਮਿਸ ਪ੍ਰਿਆ, ਮਿਸ ਕੁਲਦੀਪ ਕੌਰ ਅਤੇ ਮਿਸ ਵਰਿੰਦਰਜੀਤ ਕੌਰ ਵੀ ਹਾਜ਼ਰ ਸਨ ।




