
ਬਰਨਾਲਾ 20 , ਅਗਸਤ / ਕਰਨਪ੍ਰੀਤ ਧੰਦਰਾਲ /-ਪੰਜਾਬ ਪੁਲਿਸ ਵਿਭਾਗ ਵਿੱਚ ਡਿਪਾਰਟਮੈਂਟ ਆਫ ਹੋਮ ਅਫੇਰਸ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਆਈ ਪੀ ਐੱਸ, ਅਤੇ ਪੀ ਪੀ ਐੱਸ ਦੀਆਂ ਵੱਡੀ ਪੱਧਰ ਤੇ ਬਦਲੀਆਂ ਕਰਦਿਆਂ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਹੁਣ ਫਿਰੋਜਪੁਰ ਤੋਂ ਬਾਦਲ ਕੇ ਆਏ ਐੱਸ.ਐੱਸ. ਪੀ ਭਾਗੀਰਥ ਸਿੰਘ ਮੀਨਾ ( ਆਈ ਪੀ ਐੱਸ) ਬਰਨਾਲਾ ਦੇ ਨਵੇਂ ਐੱਸ.ਐੱਸ. ਪੀ ਹੋਣਗੇ ! ਜਦੋਂ ਕਿ ਬਰਨਾਲਾ ਚ ਲੰਬਾ ਸਮਾਂ ਸੇਵਾਵਾੰ ਦੇਣ ਵਾਲੇ ਐੱਸ.ਐੱਸ. ਪੀ ਸੰਦੀਪ ਕੁਮਾਰ ਗੋਇਲ ਬਰਨਾਲਾ ਤੋਂ ਬਦਲ ਕੇ ਫਤਿਹ ਗੜ੍ਹ ਸਾਹਿਬ ਚਲੇ ਗਏ! ਐੱਸ.ਐੱਸ. ਪੀ ਭਾਗੀਰਥ ਸਿੰਘ ਮੀਨਾ ( ਆਈ ਪੀ ਐੱਸ) ਜਲਦ ਹੀ ਬਰਨਾਲਾ ਜਿਲੇ ਦਾ ਚਾਰਜ ਸੰਭਾਲਣਗੇ !





