
ਮਾਨਸਾ 22 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ਡਿਪਲੋਮਾ ਇੰਜੀਨੀਅਰਜ਼ ਐਸੋਸ਼ੀਏਸ਼ਨ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰਜ਼, ਅਸਿਸਟੈਟ ਇੰਜੀਨੀਅਰਜ਼ ਅਤੇ ਪਦ ਉਨਤ ਉਪ ਮੰਡਲ ਇੰਜੀਨੀਅਰਜ਼ ਦੀ ਸਾਂਝੀ ਜੱਥੇਬੰਦੀ ਹੈ, ਜੋ ਹਮੇਸ਼ਾ ਹੀ ਆਪਣੇ ਕੇਡਰ ਦੀਆ ਮੰਗਾਂ ਦੀ ਪੂਰਤੀ ਲਈ ਅਤੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਦੀ ਰਹੀ ਹੈ। ਐਸੋਸ਼ੀਏਸ਼ਨ ਦੇ ਸੰਵਿਧਾਨ ਅਨੁਸਾਰ ਜੱਥੇਬੰਦੀ ਦੀ ਕਾਰਜਕਾਰਨੀ ਕਮੇਟੀ ਦੀ ਚੋਣ 2 ਸਾਲ ਦੇ ਸਮੇਂ ਲਈ ਕੀਤੀ ਜਾਂਦੀ ਹੈ।
ਪਿਛਲੇ ਦਿਨੀ ਜੋਨ ਬਠਿੰਡਾ ਜਿਸ ਅਧੀਨ ਜਿਲ੍ਹਾ ਬਠਿੰਡਾ ਅਤੇ ਮਾਨਸਾ ਪੈਦੇ ਹਨ, ਦੀ ਨਵੀ ਕਾਰਜਕਾਰਨੀ ਕਮੇਟੀ ਦੀ ਚੋਣ ਡਿਪੋਲਮਾਂ ਇੰਜੀਨੀਅਰਜ਼ ਐਸੋਸ਼ੀਏਸ਼ਨ, ਪੰਜਾਬ ਵੱਲੋ ਨਿਯੁਕਤ ਅਬਰਜਵਰ ਇੰਜੀ: ਗੁਰਦੀਪ ਸਿੰਘ ਸੋਢੀ ਅਤੇ ਇੰਜੀ: ਚਰਨਜੀਤ ਸਿੰਘ ਅੰਗੀ ਜੀ ਦੀ ਨਿਗਰਾਨੀ ਹੇਠ ਹੋਈ। ਨਵੀਂ ਕਮੇਟੀ ਦੀ ਚੋਣ ਸਮੇਂ ਬਠਿੰਡਾ ਅਤੇ ਮਾਨਸਾ ਜਿਲ੍ਹੇ ਦੇ ਸਾਰੇ ਮੈਬਰ ਹਾਜ਼ਰ ਹੋਏ ਅਤੇ ਸਮੂਹ ਹਾਜ਼ਰ ਮੈਬਰਾਂ ਵੱਲੋ ਸਰਵ ਸੰਮਤੀ ਨਾਲ ਇੰਜੀ: ਬਲਰਾਜ ਸਿੰਘ ਵਿਰਕ, ਬਠਿੰਡਾ ਨੂੰ ਪ੍ਰਧਾਨ, ਇੰਜੀ: ਸੁਖਵੀਰ ਸਿੰਘ ਸਿੱਧੂ, ਮਾਨਸਾ ਨੂੰ ਜਨਰਲ ਸਕੱਤਰ ਅਤੇ ਇੰਜੀ: ਹਰਦੇਵ ਸਿੰਘ ਸਰਾਂ, ਬਠਿੰਡਾ ਨੂੰ ਵਿੱਤ ਸਕੱਤਰ ਚੁਣਿਆ ਗਿਆ। ਸਾਬਕਾ ਪ੍ਰਧਾਨ ਇੰਜੀ: ਹਰਿੰਦਰ ਸਿੰਘ ਸਿੱਧੂ ਨੂੰ ਪੰਜਾਬ ਬਾਡੀ ਲਈ ਨਾਮਜਦ ਕੀਤਾ ਗਿਆ। ਇਸ ਤੋਂ ਇਲਾਵਾ ਇੰਜੀ: ਰਛਪਾਲ ਸਿੰਘ ਸਿੱਧੂ, ਇੰਜੀ: ਜਸਵੀਰ ਸਿੰਘ ਸੰਧੂ, ਇੰਜੀ: ਸੰਦੀਪ ਸਿੰਘ ਧਾਲੀਵਾਲ, ਇੰਜੀ: ਜਗਜੀਤ ਸਿੰਘ ਸਿੱਧੂ, ਇੰਜੀ: ਮਨਪ੍ਰੀਤ ਸਿੰਘ ਚਹਿਲ, ਇੰਜੀ: ਗੌਰਵ ਕੁਮਾਰ, ਇੰਜੀ: ਕਮਲਜੀਤ ਸਿੰਘ ਮਾਨ, ਇੰਜੀ: ਪ੍ਰਿੰਸ ਵਰਮਾ, ਇੰਜੀ: ਅੰਕਿਤ ਵਧਵਾ, ਇੰਜੀ: ਰਣਜੀਤ ਸਿੰਘ, ਇੰਜੀ: ਹਰਸ ਚੌਧਰੀ, ਇੰਜੀ: ਤੇਜਿੰਦਰ ਗਰਗ, ਇੰਜੀ: ਪਰਮਿੰਦਰ ਸਿੰਘ, ਇੰਜੀ: ਰਜਨੀਸ਼ ਕੁਮਾਰ, ਇੰਜੀ: ਰੁਪਿੰਦਰ ਜਿੰਦਲ, ਇੰਜੀ: ਅਸ਼ੋਕ ਕੁਮਾਰ, ਇੰਜੀ: ਸੰਭੂ ਨਾਥ ਅਤੇ ਇੰਜੀ: ਕਰਮਜੀਤ ਸਿੰਘ ਸਿੱਧੂ ਨੂੰ ਵੀ ਵੱਖ ਵੱਖ ਅਹੁੱਦੇ ਦਿੱਤੇ ਗਏ।
ਇਸ ਮੌਕੇ ਇੰਜੀ: ਬਲਰਾਜ ਸਿੰਘ ਵਿਰਕ ਨੇ ਸੰਬੋਧਨ ਕੀਤਾ ਅਤੇ ਸਮੂਹ ਮੈਬਰਾਂ ਨੂੰ ਭਵਿੱਖ ਵਿੱਚ ਇੱਕਜੁਠ ਹੋ ਕੇ ਰਹਿਣ ਲਈ ਪ੍ਰੇਰਿਆ ਅਤੇ ਆਪਣੀ ਨਵੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ। ਅੰਤ ਵਿੱਚ ਅਬਜਰਵਰ ਸਾਹਿਬਾਨਾਂ ਨੂੰ ਉਨ੍ਹਾਂ ਦਾ ਕੀਮਤੀ ਸਮਾਂ ਦੇਣ ਲਈ ਸਨਮਾਨਿਤ ਕੀਤਾ ਗਿਆ।




