17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜਿਨਸੀ ਸ਼ੋਸ਼ਣ ਮਾਮਲੇ 'ਚ ਮਹੇਸ਼ ਭੱਟ, ਉਰਵਸ਼ੀ ਰੌਤੇਲਾ, ਈਸ਼ਾ ਗੁਪਤਾ ਨੂੰ ਐੱਨਸੀਡਬਲਯੂ...

ਜਿਨਸੀ ਸ਼ੋਸ਼ਣ ਮਾਮਲੇ ‘ਚ ਮਹੇਸ਼ ਭੱਟ, ਉਰਵਸ਼ੀ ਰੌਤੇਲਾ, ਈਸ਼ਾ ਗੁਪਤਾ ਨੂੰ ਐੱਨਸੀਡਬਲਯੂ ਨੇ ਜਾਰੀ ਕੀਤਾ ਤਾਜਾ ਨੋਟਿਸ

ਮੁੰਬਈ, (ਬਿਊਰੋ) : ਰਾਸ਼ਟਰੀ ਮਹਿਲਾ ਆਯੋਗ ਨੇ ਮਹੇਸ਼ ਭੱਟ, ਉਰਵਸ਼ੀ ਰੌਤੇਲਾ, ਈਸ਼ਾ ਗੁਪਤਾ, ਮੌਨੀ ਰਾਏ ਤੇ ਪ੍ਰਿੰਸ ਨਰੁਲਾ ਖ਼ਿਲਾਫ਼ ਇਕ ਨੋਟਿਸ ਜਾਰੀ ਕੀਤਾ ਹੈ। ਫਿਲਮਕਾਰ ਮਹੇਸ਼ ਭੱਟ, ਅਭਿਨੇਤਰੀ ਉਰਵਸ਼ੀ ਰੌਤੇਲਾ, ਈਸ਼ਾ ਗੁਪਤਾ, ਮੌਨੀ ਰਾਏ ਤੇ ਟੀਵੀ ਅਭਿਨੇਤਾ ਪ੍ਰਿੰਸ ਨਰੁਲਾ ਰਡਾਰ ‘ਤੇ ਆ ਗਏ ਹਨ ਕਿਉਂਕਿ ਰਾਸ਼ਟਰੀ ਮਹਿਲਾ ਆਯੋਗ ਨੇ ਇਕ ਤਾਜਾ ਨੋਟਿਸ ਜਾਰੀ ਕੀਤਾ ਹੈ। IMG Ventures ਨਾਂ ਦੀ ਇਕ ਕੰਪਨੀ ‘ਤੇ ਔਰਤਾਂ ਨਾਲ ਜਿਨਸੀ ਸ਼ੋਸ਼ਣ ਤੇ ਬਲੈਕਮੇਲਿੰਗ ਕਰਨ ਦਾ ਦੋਸ਼ ਲਾਇਆ ਹੈ। ਇਹ ਕੰਪਨੀ ਮਨੋਰੰਜਨ ਦੇ ਕਾਰੋਬਾਰ ‘ਚ ਕਰੀਅਰ ਬਣਾਉਣ ਵਾਲੀਆਂ ਕੁੜੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਕ ਰਿਪੋਰਟ ਅਨੁਸਾਰ ਇਨ੍ਹਾਂ ਸੈਲੇਬ੍ਰਿਟੀਜ਼ ਨੂੰ ਤਾਜਾ ਨੋਟਿਸ ਜਾਰੀ ਕੀਤੇ ਗਏ ਹਨ ਕਿਉਂਕਿ ਉਨ੍ਹਾਂ ਨੇ ਕੰਪਨੀ ਨੂੰ ਉਤਸ਼ਾਹਤ ਕੀਤਾ ਹੈ। ਮਹੇਸ਼ ਭੱਟ ਤੇ ਹੋਰ 6 ਅਗਸਤ ਨੂੰ ਸੁਣਵਾਈ ਲਈ ਪੇਸ਼ ਨਹੀਂ ਹੋ ਸਕੇ ਤੇ ਇਸ ਲਈ ਉਨ੍ਹਾਂ ਖ਼ਿਲਾਫ਼ ਨਵਾਂ ਨੋਟਿਸ ਜਾਰੀ ਗਿਆ ਹੈ।

Today Now News

RELATED ARTICLES
- Advertisment -

POPULAR POSTS