** ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਵੱਲੋਂ ਸਮਰਥਨ ਦੇਣ ਦਾ ਐਲਾਨ
**ਵਾਲਮੀਕੀ ਸਮਾਜ ਦੇ ਲੋਕ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ — ਨਵਤੇਜ ਚੀਮਾ

ਸੁਲਤਾਨਪੁਰ ਲੋਧੀ,15 ਫਰਵਰੀ ( ਨਿਰਮਲ ਸਿੰਘ )– ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਦੀ ਚੋਣ ਮੁਹਿੰਮ ਨੂੰ ਅੱਜ ਓਸ ਵੇਲੇ ਵੱਡਾ ਬਲ ਮਿਲਿਆ ਜਦੋਂ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੇ ਪ੍ਰਧਾਨ ਸਰਵਣ ਸਿੰਘ ਗਿੱਲ ਅਤੇ ਉਪ ਪ੍ਰਧਾਨ ਸਰਵਣ ਸਿੰਘ ਸੱਭਰਵਾਲ ਨੇ ਆਪਣੀ ਸਮੁੱਚੀ ਟੀਮ ਵੱਲੋਂ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਦਾ ਸਮਰਥਨ ਕਰਦਿਆਂ ਡੱਟ ਕੇ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। , ਸਾਬਕਾ ਸਰਪੰਚ ਕਮਲੇਸ਼ ਰਾਣੀ, ਛਿੰਦਰਪਾਲ ਸ਼ਹਿਰੀ ਪ੍ਰਧਾਨ, ਤਰਸੇਮ ਲਾਲ ਮੀਤ ਪ੍ਰਧਾਨ, ਹਰਦੀਪ ਕੁਮਾਰ, ਬਲਵਿੰਦਰ ਕੁਮਾਰ, ਰਾਜਾ, ਮਪ, ਵਜ਼ੀਦ, ਮਦਨ ਲਾਲ, ਬਬਲੂ, ਭੋਲਾ, ਘੁੱਲਾ, ਸੋਨੂੰ, ਬਲਵਿੰਦਰ ਕੁਮਾਰ, ਬਿੱਟੂ, ਕਾਕਾ, ਤਰਸੇਮ ਜੱਬੋਵਾਲ, ਲਾਲੀ ਭੁਲਾਣਾ, ਗਾਰਡ ਪਾਜੀਆਂ, ਸਤਨਾਮ ਸਿੰਘ ਸੱਤਾ ਮੰਗੂਪੁਰ, ਬਾਊ ਡੱਲਾ, ਰਣਜੀਤ ਸਿੰਘ, ਕਾਕਾ ਮਲਕੀਤ ਸਿੰਘ, ਸੁਖਦੇਵ ਸਿੰਘ, ਅਮਨ, ਵਿਪਨ, ਰਾਕੇਸ਼, ਸੁਮਨ ਬਾਲਾ, ਕਮਲੇਸ਼, ਸ਼ਬੀ, ਕਾਲਾ, ਸਰਵਨ, ਦਰਸ਼ਨ ਲਾਲ, ਸਰਬਜੀਤ ਕੌਰ ਆਦਿ ਸੈਂਕੜੇ ਸੈਨਾ ਵਰਕਰਾਂ ਦੀ ਹਾਜ਼ਰੀ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੂੰ ਸਮਰਥਨ ਦਿੰਦਿਆਂ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੇ ਪ੍ਰਧਾਨ ਸਰਵਣ ਸਿੰਘ ਗਿੱਲ ਅਤੇ ਸਰਵਣ ਸਭਰਵਾਲ ਨੇ ਸਾਂਝੇ ਤੌਰ ਉੱਤੇ ਆਖਿਆ ਕਿ ਓਹਨਾਂ ਦੇ ਵਾਲਮੀਕ ਸਮਾਜ ਦੇ ਲੋਕ ਆਪਣੀਆਂ ਵੋਟਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੂੰ ਪਾ ਕੇ ਬਹੁਮਤ ਨਾਲ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਲਈ ਵਚਨਬੱਧ ਹੋਣਗੇ।
ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਮੇਸ਼ ਮੇਸ਼ੀ ਡਡਵਿੰਡੀ, ਜਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਜੈਨਪੁਰ , ਸਰਪੰਚ ਰਾਜੂ ਢਿੱਲੋਂ, ਆਦਿ ਦੀ ਹਾਜ਼ਰੀ ਦੌਰਾਨ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਵਾਗਤ ਕਰਦਿਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੇ ਉਨ੍ਹਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਅਤੇ ਆਖਿਆ ਕਿ ਵਾਲਮੀਕਿ ਸਮਾਜ ਦੇ ਲੋਕ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਹਨ । ਉਨ੍ਹਾਂ ਆਖਿਆ ਕਿ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਨੇ ਦੱਬੇ ਕੁਚਲੇ ਅਤੇ ਹੋਰ ਵੱਖ-ਵੱਖ ਸ਼੍ਰੇਣੀਆਂ ਦੇ ਆਰਥਿਕ ਪੱਖੋ ਕਮਜ਼ੋਰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਨੇਕਾਂ ਹੀ ਲੋਕ ਭਲਾਈ ਦੀਆਂ ਸਕੀਮਾਂ ਹੋਂਦ ਵਿਚ ਲਿਆ ਕੇ ਲਾਗੂ ਕੀਤੀਆਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਕਾਂਗਰਸ ਪਾਰਟੀ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਵੀ ਗਰੀਬ ਪਰਿਵਾਰ ਵਿੱਚੋਂ ਚਰਨਜੀਤ ਸਿੰਘ ਚੰਨੀ ਨੂੰ ਐਲਾਨ ਕਿ ਐਸ ਸੀ ਭਾਈਚਾਰੇ ਦੇ ਲੋਕਾਂ ਨੂੰ ਵੱਡਾ ਮਾਣ ਦਿੱਤਾ ਗਿਆ । ਨਵਤੇਜ ਸਿੰਘ ਚੀਮਾ ਨੇ ਆਖਿਆ ਕਿ ਕਾਂਗਰਸ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਤੋਂ ਤੀਸਰੀ ਵਾਰ ਲਗਾਤਾਰ ਸ਼ਾਨ ਨਾਲ ਜਿੱਤੇਗੀ ।




