17.4 C
Chandigarh

TODAY NOW NEWS

Friday, March 20, 2026
HomeBREAKING NEWSਹੱਥ 'ਚ ਰੇਤ ਫੜ ਕੇ ਰੇਤ ਦੇ ਵਧੇ ਰੇਟਾਂ ਨੂੰ ਲੈ ਕੇ...

ਹੱਥ ‘ਚ ਰੇਤ ਫੜ ਕੇ ਰੇਤ ਦੇ ਵਧੇ ਰੇਟਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਘੇਰੀ ‘ਆਪ’ ਸਰਕਾਰ

ਅੰਮ੍ਰਿਤਸਰ, 3 ਮਈ-ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਹੱਥ ‘ਚ ਰੇਤ ਫੜ ਕੇ ਰੇਤ ਦੇ ਵਧੇ ਰੇਟਾਂ ਨੂੰ ਲੈ ਕੇ ‘ਆਪ’ ਸਰਕਾਰ ਨੂੰ ਘੇਰਿਆ ਗਿਆ। ਉਨ੍ਹਾਂ ਨੇ ‘ਆਪ’ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਕੇਜਰੀਵਾਲ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਰੇਤੇ ਦੀ ਇਕ ਟਰਾਲੀ 16 ਹਜ਼ਾਰ ਦੀ ਮਿਲ ਰਹੀ ਹੈ। ਆਮ ਬੰਦਾ ਕਿਵੇਂ ਆਪਣੇ ਮਕਾਨ ਬਣਾਏਗਾ। ਇਹ ਗਰੀਬ ਦੀ ਜ਼ਿੰਦਗੀ ਨਾਲ ਜੁੜਿਆ ਮਸਲਾ ਹੈ ਤੇ ਇਹ ਮੁੱਦਾ ਅਸੀਂ ਚੁੱਕਦੇ ਰਹਾਂਗੇ ਤੇ ਕੇਜਰੀਵਾਲ ਦੇ ਝੂਠ ਦਾ ਪਰਦਾਫ਼ਾਸ਼ ਕਰਦੇ ਰਹਾਂਗੇ।

Today Now News

RELATED ARTICLES
- Advertisment -

POPULAR POSTS