17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਅੱਜ ਢਾਈ ਵਜੇ ਨਵਜੋਤ ਸਿੱਧੂ ਪਾਰਟੀ ਦਫ਼ਤਰ ਪਹੁੰਚ ਕੇ ਮੁੜ ਸੰਭਾਲਣਗੇ PPCC...

ਅੱਜ ਢਾਈ ਵਜੇ ਨਵਜੋਤ ਸਿੱਧੂ ਪਾਰਟੀ ਦਫ਼ਤਰ ਪਹੁੰਚ ਕੇ ਮੁੜ ਸੰਭਾਲਣਗੇ PPCC ਦਾ ਕਾਰਜਭਾਰ

,ਚੰਡੀਗਡ਼੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪੀਪੀਸੀਸੀ ਦੇ ਦਫ਼ਤਰ ਜਾ ਕੇ ਢਾਈ ਵਜੇ ਆਪਣਾ ਕਾਰਜਭਾਰ ਸੰਭਾਲਣਗੇ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਰਹਿਣਗੇ।

ਦੱਸ ਦੇਈਏ ਕਿ 28 ਸਤੰਬਰ ਨੂੰ ਅਸਤੀਫ਼ਾ ਦੇਣ ਤੋਂ ਬਾਅਦ 5 ਨਵੰਬਰ ਨੂੰ ਅਸਤੀਫ਼ਾ ਵਾਪਸ ਲੈ ਲਿਆ ਸੀ ਪਰ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਤਕ ਏਜੀ ਤੇ ਡੀਜੀਪੀ ਨਹੀਂ ਬਦਲੇ ਜਾਣਗੇ ਉਦੋਂ ਤਕ ਉਹ ਕਾਰਜਭਾਰ ਨਹੀਂ ਸੰਭਾਲਣਗੇ। ਉਨ੍ਹਾਂ ਦੀ ਮੰਗ ਨੂੰ ਮੰਨਦਿਆਂ ਏਜੀ ਬਦਲ ਦਿੱਤਾ ਗਿਆ ਹੈ ਤੇ ਡੀਜੀਪੀ ਪੈਨਲ ਦੀ ਕਾਰਵਾਈ ਹੋਣ ਤੋਂ ਬਾਅਦ ਬਦਲ ਦਿੱਤੇ ਜਾਣਗੇ।ਜ਼ਿਕਰਯੋਗ ਹੈ ਕਿ 18 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਤੇ 23 ਜੁਲਾਈ ਨੂੰ ਉਨ੍ਹਾਂ ਨੇ ਪਾਰਟੀ ਦਾ ਕਾਰਜਭਾਰ ਸੰਭਾਲਿਆ ਸੀ।

Today Now News

RELATED ARTICLES
- Advertisment -

POPULAR POSTS